ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੇ ਆਮ ਗ਼ਰੀਬ ਲੋਕਾਂ ਦਾ ਲੱਕ ਤੋੜਿਆ : ਵਿਜੇ ਕੁਮਾਰ

ਬਠਿੰਡਾ 28 ਫ਼ਰਵਰੀ (ਕੁਲਬੀਰ ਬੀਰਾ) ਸਾਬਕਾ ਐੱਮ ਸੀ ਅਤੇ ਸੋਸ਼ਲ ਵਰਕਰ ਵਿਜੇ ਕੁਮਾਰ ਨੇ ਅੱਜ ਬਠਿੰਡਾ ਦੇ ਪਰਸਰਾਮ ਨਗਰ ਵਿਚ ਡਾਕੂਆਂ ਦੇ ਭੇਸ ਵਿਚ ਇਕ ਅਨੋਖਾ ਪ੍ਰਦਰਸ਼ਨ ਉਸ ਨੇ ਪੈਟਰੋਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਉਸ ਨੇ ਮੰਗ ਕੀਤੀ ਕਿ ਲੋਕਾਂ ਦਾ ਪਹਿਲਾਂ ਹੀ ਕੰਚੂਮਰ ਨਿਕਲ ਚੁੱਕਾ ਹੈ ਅਤੇ ਇਨ੍ਹਾਂ ਸਰਕਾਰਾਂ ਨੇ ਲੋਕਾਂ ਉੱਪਰ ਹੋਰ ਕੀਮਤਾਂ ਵਧਾ ਕੇ ਭਾਰੀ ਬੋਝ ਪਾ ਦਿੱਤਾ ਹੈ ਬੇਰੁਜ਼ਗਾਰੀ ਨੇ ਪਹਿਲਾਂ ਹੀ ਗ਼ਰੀਬਾਂ ਦਾ ਲੱਕ ਤੋੜ ਦਿੱਤਾ ਹੈ ਇਹ ਦੋਨੋਂ ਸਰਕਾਰਾਂ ਆਪਸ ਵਿੱਚ ਮਿਲੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਰਹੀਆਂ ਹਨ ਵਿਜੈ ਨੇ ਪੰਜਾਬ ਸਰਕਾਰ ਤੇ ਤੰਜ ਕੱਸਦੇ ਕਿਹਾ ਕਿ ਇਸ ਵਾਰ ਵੀ ਬਜਟ ਵਿੱਚ ਸਰਕਾਰ ਨੇ ਲੋਕਾਂ ਨੂੰ ਕੱਖ ਨਹੀਂ ਦੇਣਾ ਉਲਟੇ ਹੋਰ ਟੈਕਸ ਲਾ ਕੇ ਨਿਰਾਸ਼ਾ ਹੀ ਪੱਲੇ ਪਾਉਣੀ ਹੈ ਵਿਜੇ ਕੁਮਾਰ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਬਾਰਡਰਾ ਤੇ ਬੈਠੇ ਕਿਸਾਨਾਂ ਦੀ ਚਿੰਤਾ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਇਹ ਸਰਕਾਰ ਆਮ ਲੋਕਾਂ ਦੀ ਅਮੀਰ ਘਰਾਣਿਆਂ ਦੀ ਬਣ ਕੇ ਕੰਮ ਕਰ ਰਹੀ ਹੈ l






















