21 ਮਾਰਚ ਨੂੰ ਚੋਹਲਾ ਸਾਹਿਬ ਵਿਖੇ ਸੂਬਾ ਪੱਧਰੀ ਕਿਸਾਨੀ ਬੈਠਕ ਲਈ ਰਵਿੰਦਰ ਸਿੰਘ ਬ੍ਰਹਮਪੁਰਾ ਕਮਰਕੱਸੇ ਸ਼ੁਰੂ ਕੀਤੇ

ਤਰਨਤਾਰਨ 10 ਮਾਰਚ( ਵਿਸ਼ਵ ਵਾਰਤਾ) ਸੱਤਾ ਦੇ ਨਸ਼ੇ ਚ ਚੂਰ ਮੋਦੀ ਹਕੂਮਤ ਭਾਰਤ ਵਰਗੇ ਲੋਕਤੰਤਰੀ ਮੁਲਕ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲਾ ਬੈਠੀ ਹੈ,ਜਿਸ ਦੇ ਸਿਰ ਤੇ ਦੇਸ਼ ਖੜਾ ਹੈ । ਲੋਕਾਂ ਦਾ ਭਰੋਸਾ ਸਰਕਾਰਾਂ ਲਈ ਅਹਿਮ ਹੋਣਾ ਚਾਹੀਦਾ ਹੈ ਨਹੀ ਤਾਂ ਦੁਨੀਆਂ ਚ ਨਿਆਂ,ਅਨੁਸ਼ਾਸਨ ਨਾਮ ਦੀ ਕੋਈ ਚੀਜ ਨਹੀ ਰਹਿ ਜਾਵੇਗੀ। ਉਕਤ ਗੱਲਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਸੀਨੀਅਰ ਆਗੂ ਕਸਬਾ ਗੋਇਦਵਾਲ ਸਾਹਿਬ ਪਹੁੰਚੇ। ਸ ਬ੍ਰਹਮਪੁਰਾ ਦੱਸਿਆ ਕਿ 21 ਮਾਰਚ ਨੂੰ ਚੋਹਲਾ ਸਾਹਿਬ ਦੀਵਾਨ ਹਾਲ ਵਿਖੇ ਕਿਸਾਨੀ ਘੋਲ ਸਬੰਧੀ,ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੂਬਾ ਪੱਧਰੀ ਮੀਟਿੰਗ ਰੱਖੀ ਹੈ ਜਿਸ ਚ ਕਿਸਾਨ,ਮਜ਼ਦੂਰ,ਵਰਕਰ,ਅਹੁਦੇਦਾਰ,ਆੜਤੀ,ਨੌਜੁਆਨ ਆਦਿ ਸਭ ਦੀਆਂ ਵਿਚਾਰਾਂ ਲਈਆਂ ਜਾਣਗੀਆਂ ਤੇ ਦੇਸ਼ ਦੇ ਅੰਨਦਾਤੇ ਵੱਲੋ ਵਿੱਢਿਆ ਜਨ-ਅੰਦੋਲਨ ਘੋਲ ਨੂੰ ਹੋਰ ਮਜਬੂਤ ਕਰਨ ਲਈ ਲਾਮਬੰਦ ਕੀਤਾ ਜਾਵੇਗਾ। ਉਨਾ ਨਾਲ ਤੇਜਿੰਦਰ ਸਿੰਘ ਪਿ੍ਰੰਸ ਬਲਾਕ ਸੰਮਤੀ ਮੈਬਰ, ਬਲਵਿੰਦਰ ਸਿੰਘ ਵੇਈਪੁਈ ਮੈਬਰ ਸ਼੍ਰੋਮਣੀ ਕਮੇਟੀ,ਜਗਜੀਤ ਸਿੰਘ ਚੋਹਲਾ ਸਾਹਿਬ ਕੋਰ ਕਮੇਟੀ ਮੈਬਰ ਯੂਥ ਅਕਾਲੀ ਦਲ ( ਟਕਸਾਲੀ, ਕਸ਼ਮੀਰ ਸਿੰਘ ਫੈਡਰੇਸ਼ਨ ਪ੍ਰਧਾਨ, ਦਿਲਬਾਗ ਸਿੰਘ ਕਾਹਲਵਾ ਆਦਿ ਮੌਜੂਦ ਸਨ।
ਸ ਬ੍ਰਹਮਪੁਰਾ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੋਹ ਮਾਘ ਦੀਆਂ ਹੱਡ ਚੀਰਵੀਆਂ ਠੰਢੀਆਂ ਰਾਤਾਂ ਦੇਸ਼ ਦੇ ਅੰਨਦਾਤੇ ਨੇ ਦਿੱਲੀ ਦੀਆਂ ਸੜਕਾਂ ਤੇ ਖੁੱਲੇ ਅਸਮਾਨ ਹੇਠ ਬਿਤਾਈਆਂ ਹਨ , ਵੱਡੇ ਘਰਾਣਿਆਂ ਦਾ ਕਈ ਵੀ 1 ਦਿਨ ਰਾਤ ਕੱਟ ਕੇ ਵਿਖਾਏ ਤਾਂ ਉਨਾ ਨੂੰ ਕਿਸਾਨ,ਮਜਦੂਰ ਦੀ ਤਾਕਤ ਦਾ ਅਹਿਸਾਸ ਹੋ ਜਾਵੇਗਾ । 2020 ਚ ਜੂਨ-ਜੁਲਾਈ ਚ ਹੀ ਉਕਤ ਖੇਤੀ ਕਾਨੂੰਨਾਂ ਖਿਲਾਫ ਸੂਬਿਆਂ ਚ ਰੋਹ ਮੁਜਾਹਰੇ ਹੋਣ ਲੱਗ ਗਏ ਸੀ ਤੇ 26 ਨਵੰਬਰ ਤੋ ਬਾਅਦ ਜਦ ਕਿਸਾਨ,ਮਜਦੂਰਾਂ ਦਿੱਲੀ ਦੀਆਂ ਬਰੂਹਾਂ ਤੇ ਬੈੈਠੇ ਤਾਂ ਇਹ ਸੰਘਰਸ਼ ਮੁਲਕ ਦਾ ਸੰਘਰਸ਼ ਬਣ ਗਿਆ । ਉਨਾ ਕਿਹਾ ਕਿ ਭਾਜਪਾ ਦੀ ਸੋਚ ਘੱਟ ਗਿਣਤੀਆਂ,ਗਰੀਬਾਂ ਨੂੰ ਨੁੱਕਰੇ ਲਾਉਣ ਦੀ ਹੈ, ਜੋ ਬੇਹੱਦ ਘਟੀਆ ਰਾਜਨੀਤੀ ਦਾ ਪ੍ਰਗਟਾਵਾ ਕਰਦੀ ਹੈ । ਵੱਡੇ ਪੂੰਜੀਪਤੀਆਂ ਦੀ ਕਿਸਾਨਾਂ ਦੀਆਂ ਜਮੀਨਾਂ ਤੇ ਨਜਰਾਂ ਹਨ ਜੋ ਕਿ ਟੈਕਸ ਰਹਿਤ ਹੈ ਇਹੀ ਵੱਡਾ ਕਾਰਨ ਹੈ ਦਿ ਮੋਦੀ ਹਕੂਮਤ ਨੂੰ ਖੇਤੀਬਾੜੀ ਚੁੱਭਦੀ ਹੈ ਤੇ ਉਹ ਜਮੀਨਾਂ ਖੋਹ ਕੇ ਉਕਤ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਹਨ ਪਰ ਇਹ ਕਿਸੇ ਵੀ ਕੀਮਤ ਤੇ ਨਹੀ ਹੋੋਣ ਦਿੱਤਾ ਜਾਵੇਗਾ ।
ਰਵਿੰਦਰ ਸਿੰਘ ਬ੍ਰਹਮਪੁਰਾ ਕਿਹਾ ਕਿ ਮੋਦੀ ਹਕੂਮਤ ਖਿਲਾਫ ਇਹ ਘੋਲ ਬਹੁਤ ਜਰੂਰੀ ਹੈ ਤੇ ਉਨਾ ਪਾਰਟੀ ਵਰਕਰਾਂ,ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ 21 ਮਾਰਚ ਦੀ ਬੈਠਕ ਚ ਸ਼ਾਮਲ ਹੋਣ ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਢੋਟੀ,ਮੱਖਣ ਸਿੰਘ ਢੋਟੀ,ਕਰਤਾਰ ਸਿੰਘ ਢੋਟੀ,ਬਲਕਾਰ ਸਿੰਘ ਢੋਟੀ,ਮੁਖਤਾਰ ਸਿੰਘ ਢੋਟੀ, ਰਛਪਾਲ ਸਿੰਘ ਢੋਟੀ,ਗੁਰਦਿਆਲ ਸਿੰਘ ਢੋਟੀ,ਸੁਰਜਨ ਸਿੰਘ ਲਾਹੋਰੀਆ, ਬਖਸ਼ੀਸ਼ ਸਿੰਘ,ਚਰਨ ਸਿੰਘ, ਸਕੱਤਰ ਸਿੰਘ, ਵਰਿੰਦਰ ਸਿੰਘ ਢੋਟੀ, ਮਲਕੀਅਤ ਸਿੰਘ ਢੋੇਟੀ, ਮੈੈਬਰ ਪੰਚਾਇਤ ਮਹਿੰਦਰ ਸਿੰਘ ,ਅਮਰੀਕ ਸਿੰਘ ਢੋਟੀ, ਅਵਤਾਰ ਸਿੰਘ ਲਾਲੀ, ਇਕਬਾਲ ਸਿੰਘ ਢੋਟੀ, ਜਗਜੀਤ ਸਿੰਘ ਢੋਟੀ, ਪ੍ਰਤਾਪ ਸਿੰਘ ਲਾਹੋਰੀਆ, ਬਗੀਚਾ ਸਿੰਘ ਆਦਿ ਮੌਜੂਦ ਸਨ ।






















