ਬਰਨਾਲਾ, 26 ਮਈ (ਤਰਸੇਮ ਗੋਇਲ)–ਰਾਜ ਦੇ ਗ੍ਰਹਿ ਤੇ ਨਿਆ ਵਿਭਾਗ ਨੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਨਵੀਂ ਤਬਾਦਲਾ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਮੁੱਖੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਗ੍ਰਹਿ ਤੇ ਨਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਕਈ ਥਾਣੇਦਾਰ ‘ਸੇਫ ਸਟੇਸ਼ਨ’ ਲੱਭਣ ਲੱਗੇ ਹਨ। ਇਸ ਜ਼ਿਲ੍ਹੇ ‘ਚ ਕਈ ਥਾਣੇਦਾਰ ਸਿਆਸੀ ਪਹੁੰਚ ਕਾਰਣ ਆਪਣੇ ਗ੍ਰਹਿ ਸਬ-ਡਵੀਜ਼ਨ ‘ਚ ਹੀ ਲੰਮੇ ਸਮੇਂ ਤੋਂ ਬਤੌਰ ਥਾਣਾ ਮੁਖੀ ਲੱਗੇ ਹੋਏ ਹਨ। ਗ੍ਰਹਿ ਵਿਭਾਗ ਦੇ ਹੁਕਮਾਂ ‘ਚ ਗ੍ਰਹਿ ਥਾਣਿਆਂ, ਸਬ-ਡਵੀਜ਼ਨ ਤੇ ਗ੍ਰਹਿ ਜ਼ਿਲਿਆਂ ਤੇ ਇਕੋ ਸੀਟ ‘ਤੇ 3 ਸਾਲ ਤੋਂ ਕੰਮ ਕਰ ਰਹੇ ਜਾਂ ਇਕ ਥਾਣੇ ‘ਚ 9 ਸਾਲ ਤੋਂ ਵੱਧ ਤਾਇਨਾਤੀ ਵਾਲੇ ਮੁਲਾਜ਼ਮਾਂ ਨੂੰ ਦੂਜੇ ਜ਼ਿਲ੍ਹਿਆਂ ‘ਚ ਬਦਲਣ ਦੇ ਹੁਕਮ ਦਿੱਤੇ ਗਏ ਹਨ। 55 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਛੱਡ ਕੇ ਇਕੋ ਜ਼ਿਲ੍ਹੇ ‘ਚ 15 ਸਾਲ ਤੋਂ ਤਾਇਨਾਤ ਏਐੱਸਆਈ, ਐੱਸਆਈ ਤੇ ਇੰਸਪੈਕਟਰ ਰੈਂਕ (ਐੱਨਜੀਓ) ਨੂੰ ਦੂਜੇ ਜ਼ਿਲ੍ਹਿਆਂ ਤੇ 20 ਸਾਲ ਤੋਂ ਵੱਧ ਨੌਕਰੀ ਵਾਲੇ ਐੱਨਜੀਓ ਨੂੰ ਰੇਂਜ ਤੋਂ ਬਾਹਰ ਬਦਲਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਕਮ ਮੁਤਾਬਕ ਬਿਮਾਰੀ ਆਦਿ ਕਾਰਨ ਕੁਝ ਖਾਸ ਹਾਲਾਤ ‘ਚ ਕਿਸੇ ਪੁਲਸ ਮੁਲਾਜ਼ਮ ਜਾਂ ਐੱਨਜੀਓ ਨੂੰ ਛੋਟ ਵੀ ਦਿੱਤੀ ਜਾ ਸਕਦੀ ਹੈ। ਇਨ੍ਹਾਂ ਹੁਕਮਾਂ ਕਾਰਨ ਪੁਲਿਸ ਮੁਲਾਜ਼ਮਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਕਈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਭਾਵੇਂ ਹੋਰਨਾਂ ਜ਼ਿਲਿ੍ਹਆਂ ਦੇ ਵਸਨੀਕ ਹਨ ਪਰ ਉਨ੍ਹਾਂ ਤਾਇਨਾਤੀ ਵਾਲੇ ਜ਼ਿਲ੍ਹਿਆਂ ‘ਚ ਹੀ ਘਰ ਬਣਾ ਲਏ ਹਨ। ਇਹ ਮੁਲਾਜ਼ਮ ਹੁਣ ਆਪਣੇ ਸਿਆਸੀ ਆਗੂਆਂ ਦੀ ਸਲਾਹ ਨਾਲ ਨੇੜਲੇ ਜ਼ਿਲਿਆਂ ‘ਚ ਨਵੀਂ ਪੋਸਟਿੰਗ ਦੀ ਤਲਾਸ਼ ਕਰ ਰਹੇ ਹਨ।
ਇਸ ਵਾਰ ਪੀਲੇ ਕਾਰਡਾਂ ਵਾਲੇ ਪੱਤਰਕਾਰ ਵੀ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਵੋਟ
ਚੰਡੀਗੜ੍ਹ 7 ਮਈ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਪੀਲੇ ਕਾਰਡਾਂ ਵਾਲੇ ਪੱਤਰਕਾਰ ਨੂੰ ਵੀ ਪੋਸਟਲ ਬੈਲਟ ਰਾਹੀਂ...