ਪੁਲਵਾਮਾ ਵਿੱਚ ਭਾਜਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

ਸ੍ਰੀਨਗਰ,3ਜੂਨ(ਵਿਸ਼ਵ ਵਾਰਤਾ)- ਜੰਮੂ ਕਸ਼ਮੀਰ (ਪੁਲਵਾਮਾ ਜ਼ਿਲੇ) ਵਿਚ ਰਾਤ ਨੂੰ ਇਕ ਭਾਜਪਾ ਕੌਂਸਲਰ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੌਂਸਲਰ ਇਕ ਦੋਸਤ ਦੇ ਘਰ ਸੀ।ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਿੰਨ ਅੱਤਵਾਦੀਆਂ ਦੇ ਸਮੂਹ ਨੇ ਰਾਤ ਦੇ ਕਰੀਬ 10: 15 ਵਜੇ ਹਮਲਾ ਕੀਤਾ ਸੀ ਤੇ ਰਾਕੇਸ਼ ਪ਼ੰਡਿਤ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। । ਉਸਨੇ ਕਿਹਾ ਕਿ ਰਾਕੇਸ਼ ਪੰਡਿਤ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।






















