
ਨਵੀਂ ਦਿੱਲੀ, 18 ਜੂਨ – ਪੁਲਵਾਮਾ ਵਿਖੇ ਕੱਲ੍ਹ ਆਈ.ਈ.ਡੀ ਹਮਲੇ ਵਿਚ ਜ਼ਖਮੀ ਹੋਏ 2 ਜਵਾਨਾਂ ਨੇ ਅੱਜ ਦਮ ਤੋੜ ਦਿੱਤਾ। ਸੁਰੱਖਿਆ ਬਲਾਂ ਦੇ ਜਵਾਨ ਵਾਹਨ ਵਿਚ ਗਸ਼ਤ ਲਗਾ ਰਹੇ ਸਨ ਕਿ ਇਸ ਦੌਰਾਨ ਆਈ.ਈ.ਡੀ ਹਮਲੇ ਵਿਚ 9 ਜਵਾਨ ਜ਼ਖਮੀ ਹੋਏ ਸਨ, ਜਿਹਨਾਂ ਵਿਚੋਂ 2 ਨੇ ਅੱਜ ਦਮ ਤੋੜ ਦਿੱਤਾ। ਬਾਕੀ 7 ਜਵਾਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।























