• Latest
  • Trending
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

5 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

3 hours ago
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

5 hours ago
ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

6 hours ago
ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

6 hours ago
Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

Asian Games : ਸਟਾਰ ਖਿਡਾਰੀਆਂ ਨਾਲ ਸਜੀ ਭਾਰਤੀ ਸ਼ੂਟਿੰਗ ਟੀਮ ਮਹਾਂਦੀਪੀ ਚੁਣੌਤੀ ਲਈ ਤਿਆਰ

6 hours ago
Nagoya illuminates Asia : ਖੇਡਾਂ ਦੇ ‘ਆਗਾਜ਼’ ਨਾਲ ਮਨੂ ਭਾਕਰ ਅਤੇ ਪਵਨ ਸਹਿਰਾਵਤ ਨੇ ਭਾਰਤੀ ਦਲ ਦੀ ਕੀਤੀ ਅਗਵਾਈ

Nagoya illuminates Asia : ਖੇਡਾਂ ਦੇ ‘ਆਗਾਜ਼’ ਨਾਲ ਮਨੂ ਭਾਕਰ ਅਤੇ ਪਵਨ ਸਹਿਰਾਵਤ ਨੇ ਭਾਰਤੀ ਦਲ ਦੀ ਕੀਤੀ ਅਗਵਾਈ

6 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

6 hours ago
ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਚਾਰ-ਚਰਚਾ

ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਚਾਰ-ਚਰਚਾ

7 hours ago
ਅੰਤਰ-ਰਾਜੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਦੋਸ਼ੀ ਕਰਾਰ 

ਅੰਤਰ-ਰਾਜੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਦੋਸ਼ੀ ਕਰਾਰ 

7 hours ago
ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ ਕੱਲ੍ਹ ਤੋਂ ਹੋਵੇਗਾ ਸ਼ੁਰੂ

ਦਿੱਲੀ ਹਵਾਈ ਅੱਡੇ ਦਾ ਤੀਜਾ ਰਨਵੇਅ ਕੱਲ੍ਹ ਤੋਂ ਹੋਵੇਗਾ ਸ਼ੁਰੂ

7 hours ago
ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

ਸੂਬੇ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ

9 hours ago
ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

ਨੇਪਾਲ ਦੇ ਵਿੱਤ ਮੰਤਰੀ ਨੇ ਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਮਿਲੇ ਸਮਰਥਨ ਲਈ ਭਾਰਤ ਦਾ ਕੀਤਾ ਧੰਨਵਾਦ

9 hours ago
Hindi News
English News
Sunday, September 20, 2026
No Result
View All Result
24 °c
Chandigarh
28 ° Sun
29 ° Mon
30 ° Tue
30 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

July 11, 2021
in ਖਬਰਾਂ, ਪੰਜਾਬ
ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ਼ ਗੂੰਜਿਆ ਬਠਿੰਡਾ।

ਕੜਕਦੀ ਧੁੱਪ ‘ਚ ਮੁਲਾਜ਼ਮਾਂ ਨੇ ਸੜਕਾਂ ‘ਤੇ ਮਾਰਚ ਕਰਕੇ ਸਰਕਾਰ ਨੂੰ ਕਰਵਾਇਆ ਪੈਨਸ਼ਨ ਦਾ ਵਾਅਦਾ ਯਾਦ 

ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਬਠਿੰਡੇ ‘ਚ ਮੁਲਾਜ਼ਮਾਂ ਦਾ ਆਇਆ ਹੜ੍ਹ

ਬਠਿੰਡਾ 11 ਜੁਲਾਈ ( ਕੁਲਬੀਰ ਬੀਰਾ ):- ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਟੀ ਵੀ ਟਾਵਰ ਦੇ ਸਾਹਮਣੇ ਪੁਲ ਦੇ ਹੇਠਾਂ ਬਠਿੰਡਾ ਵਿਖੇ ਸੂਬਾ ਪੱਧਰੀ ਲਲਕਾਰ ਰੈਲੀ ਕੀਤੀ ਗਈ। ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ । ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ,ਕੋ ਕਨਵੀਨਰ ਜਗਸੀਰ ਸਿੰਘ ਸਹੋਤਾ,ਅਜੀਤ ਪਾਲ ਸਿੰਘ ਜੱਸੋਵਾਲ, ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ,ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ ਮਨਪ੍ਰੀਤ ਬਾਦਲ ਨੇ ਐਨ ਪੀ ਐਸ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ। ਸਰਕਾਰ ਦੇ ਬਣਿਆਂ ਸਾਢੇ ਚਾਰ ਸਾਲ ਹੋ ਗਏ ਅਜੇ ਤੱਕ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਖਜਾਨਾ ਮੰਤਰੀ ਸ ਮਨਪ੍ਰੀਤ ਬਾਦਲ ਜੋ ਕਿ ਬਠਿੰਡਾ ਤੋਂ ਚੁਣੇ ਗਏ ਲਾਰਾ ਲਾਉਣ ਵਾਲੇ ਇਸ ਮੰਤਰੀ ਦੀ ਡੰਗਟਪਾਊ ਅਤੇ ਲਾਰਾ ਲਾਊ ਨੀਤੀਆਂ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਰੈਲੀ ਮਜਬੂਰਨ ਬਠਿੰਡਾ ਵਿਖੇ ਰੱਖਣੀ ਪਈ। ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ।ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਜੁਆਇੰਟ ਸਕੱਤਰ ਬਿਕਰਮਜੀਤਸਿੰਘ ਕੱਦੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਐਨ.ਪੀ.ਐਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆਂ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ। ਅੱਜ ਜਦੋਂ ਐਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ ਇਹਨਾਂ ਤੋਂ ਸਬਕ ਲੈਂਦਿਆਂ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਲੋਕ ਪੱਖੀ ਸਰਕਾਰ ਹੋਣ ਦਾ ਸਬੂਤ ਦੇਣਾ ਬਣਦਾ ਹੈ। ਅੱਜ ਦੇ ਸਮੇਂ ਐਨ.ਪੀ.ਐਸ ਤਹਿਤ ਰਿਟਾਇਰ ਹੋ ਰਹੇ ਕਰਮਚਾਰੀ ਨਿਗੁਣੀਆਂ ਪੈਨਸ਼ਨਾਂ ਨਾਲ ਅਪਣੀ ਦਵਾਈਆਂ ਦਾ ਖਰਚਾ ਵੀ ਨਹੀਂ ਉਠਾ ਪਾ ਰਹੇ। ਸਾਰੀ ਉਮਰ ਸਰਕਾਰੀ ਸਰਵਿਸ ਦੇ ਲੇਖੇ ਲਾ ਕੇ ਗੁਰਬਤ ਦੀ ਜਿੰਦਗੀ ਜੀਣ ਲਈ ਮਜਬੂਰ ਹਨ। ਸਾਡੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜੋ ਸਾਰੀ ਉਮਰ ਕੰਮ ਕਰਨ ਵਾਲੇ ਕਰਮਚਾਰੀ ਨੂੰ ਸਨਮਾਨਜਨਕ ਬੁਢਾਪੇ ਦੀ ਗਰੰਟੀ ਨਹੀਂ ਦੇ ਪਾ ਰਹੀ। ਨਿਰਮਲ ਸਿੰਘ ਮੋਗਾ,ਵਰਿੰਦਰ ਵਿੱਕੀ,ਸੱਤਪ੍ਰਕਾਸ਼ ਨੇ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਵਿੱਚ ਵੀ ਪੁਰਾਣੀ ਪੈਨਸ਼ਨ ਦਾ ਜਿਕਰ ਤੱਕ ਨਹੀਂ ਕੀਤਾ ਗਿਆ ਇਸ ਦੇ ਉਲਟ ਤਨਖਾਹ ਨੂੰ ਵੀ ਖੋਰਾ ਲੱਗ ਰਿਹਾ ਹੈ ਇਸ ਲੰਗੜੇ ਪੇਅ ਕਮਿਸ਼ਨ ਨੂੰ ਮੁਲਾਜਮਾ ਨੇ ਮੁਢੋ ਨਕਾਰ ਦਿੱਤਾ ਹੈ। ਪੰਜਾਬ ਸਰਕਾਰ ਦੇ ਵਾਅਦਿਆਂ ਤੇ ਲਾਰਿਆਂ ਤੋਂ ਅੱਕੇ ਮੁਲਾਜਮ ਹੁਣ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਫੈਸਲਾਕੁੰਨ ਲੜਾਈ ਲੜਨਗੇ ਕਿਉਕਿ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ ਨਾਲ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਤੇ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਖੋਹ ਲਈ ਹੈ, ਜਿਸ ਕਾਰਨ ਕਰਮਚਾਰੀ ਸੇਵਾਮੁਕਤੀ ਸਮੇਂ ਹਜਾਰ ਜਾ ਪੰਦਰਾਂ ਸੋ ਰੁਪਏ ਪੈਨਸ਼ਨ ਲੈ ਰਹੇ ਹਨ ਜਿਸ ਗੁਜ਼ਾਰਾ ਕਰਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ। ਇਸ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦਿਗਵਿਜੇ ਪਾਲ ਸ਼ਰਮਾ,ਹਰਵਿੰਦਰਸਿੰਘ ਬਿਲਗਾ,ਸੁਖਵਿੰਦਰਸਿੰਘ ਚਾਹਲ,ਬਲਜੀਤ ਸਲਾਣਾ ਨੇ ਦੱਸਿਆ ਕਿ ਪੁਰਾਣੀ ਪੈਂਨਸਨ ਬਹਾਲ ਕਰਨ ਤੇ ਸਰਕਾਰ ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ ਉਲਟਾ ਪ੍ਰਾਈਵੇਟ ਫੰਡਾ ਵਿੱਚ ਪਏ ਲਗਭਗ 13 ਹਜਾਰ ਕਰੋੜ ਸਰਕਾਰ ਕੋਲ ਵਾਪਸ ਆ ਜਾਣਗੇ ਅਤੇ ਇਸ ਪੈਸੇ ਨੂੰ ਕੋਵਿਡ ਮਹਾਂਮਾਰੀ ਕਾਰਨ ਆਈ ਮੰਦੀ ਨਾਲ ਨਜਿੱਠਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਕੇ ਸਰਕਾਰ ਵਰਤ ਸਕਦੀ ਹੈ। ਦਵਿੰਦਰ ਸਿੰਘ ਬਠਿੰਡਾ,ਗੁਰਦੀਪ ਚੀਮਾ,ਦਵਿੰਦਰ ਰਹਿਲ,ਹਿੰਮਤ ਸਿੰਘ,ਗੁਰਤੇਜ ਖਹਿਰਾ,ਸੰਤ ਸੇਵਕ ਸਰਕਾਰੀਆ ਨੇ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਐਨ ਪੀ ਐਸ ਮੁਲਾਜਮਾਂ ਨੂੰ ਪੈਨਸ਼ਨ ਦਾ ਸੁਫਨਾ ਦਿਖਾ ਕੇ ਉਨ੍ਹਾਂ ਦੇ ਪੈਸਿਆਂ ਨੂੰ ਜੋਖਿਮ ਭਰੇ ਬਜਾਰ ਵਿੱਚ ਲਾਉਣਾ ਇੱਕ ਜੂਆ ਖੇਡਣ ਦੀ ਤਰਾਂ ਹੈ। ਸਰਕਾਰ ਸੁਫਨੇ ਵਿਖਾਉਣ ਦੀ ਕਾਰਪੋਰੇਟੀ ਢੰਗ ਛੱਡੇ ਤੇ ਮੁਲਾਜਮਾਂ ਨੂੰ ਬਣਦੇ ਹੱਕ ਦੇਵੇ। ਦਰਸ਼ਨ ਆਲੀਸ਼ੇਰ,ਸੰਜੀਵ ਧੂਤ,ਗੁਰਸ਼ਰਨ ਮੋਗਾ ,ਗੁਲਾਬ ਸਿੰਘ ਅਤੇ ਹਰਪ੍ਰੀਤ ਬਰਾੜ ਨੇ ਕਿਹਾ ਕਿ ਸਿਰਫ ਸਕੱਤਰ ਪੱਧਰ ਮੀਟਿੰਗ ਕਰਵਾ ਦੇਣੀ ਮਸਲੇ ਦਾ ਹੱਲ ਨਹੀਂ। ਸਰਕਾਰ ਵਿੱਚ ਸਾਡੇ ਵੱਲੋਂ ਚੁਣ ਕੇ ਭੇਜੇ ਗਏ ਨੁਮਾਇੰਦਿਆਂ ਨੂੰ ਅਸੀਂ ਵੋਟਾਂ ਪਾਈਆਂ ਹਨ ਤੇ ਸਾਡੀ ਗਲਬਾਤ ਇਹਨਾਂ ਨੁਮਾਇੰਦਿਆਂ ਨਾਲ ਹੈ ਇਹਨਾਂ ਤੋਂ ਅਸੀਂ ਮੰਗ ਕੀਤੀ ਹੈ ਸਾਡੇ ਮਸਲਿਆਂ ਦੇ ਹੱਲ ਅਸੀਂ ਇਹਨਾਂ ਨੁਮਾਇੰਦਿਆਂ ਤੋਂ ਲੈਣੇ ਹਨ। ਜੇ ਹੱਲ ਵਜੋਂ ਪੁਰਾਣੀ ਪੈਂਨਸਨ ਬਹਾਲ ਨਹੀਂ ਕਰ ਸਕਦੇ। ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਮੰਗਣ ਵੇਲੇ ਬੇਸ਼ਰਮੀ ਦਾ ਪਟਾ ਪਾ ਕੇ ਮੰਗਣ। ਅੰਤ ਵਿੱਚ ਸਮੂਹ ਮੁਲਾਜਮ ਜੱਥੇਬੰਦੀਆਂ ਅਤੇ ਐਨ ਪੀ ਐਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਜਸਵੀਰ ਤਲਵਾੜਾ ਅਤੇ ਜਗਸੀਰ ਸਹੋਤਾ ਨੇ ਕਿਹਾ ਕਿ ਕਿ ਜੇ ਕਰ ਰੈਡੀ ਕਮੇਟੀ ਨਾਲ ਰੱਖੀ ਗਈ ਮੀਟਿੰਗ ਦੇ ਸਾਰਥਕ ਨਤੀਜੇ ਨਹੀਂ ਆਉੰਦੇ ਤਾ ਮੁਲਾਜਮ ਸਾਥੀ ਹੋਰ ਵੀ ਤਿੱਖੇ ਸੰਘਰਸ਼ ਲਈ ਤਿਆਰ ਰਹਿਣ। ਇਸ ਮੌਕੇ ਤੇ ਉਕਤ ਆਗੂਆਂ ਤੋਂ ਇਲਾਵਾ ਹਰਪ੍ਰੀਤ ਉੱਪਲ,ਪ੍ਰੇਮ ਠਾਕੁਰ,ਪ੍ਰਭਜੀਤ ਰਸੂਲਪੁਰ,ਸਰਬਜੀਤ ਭਾਵੜਾ,ਮੋਹਨ ਲਾਲ,ਸਰਬਜੀਤ ਪੂਨਾਵਾਲ,ਤੇਜਿੰਦਰ ਤੇਜੀ,ਕੁਲਦੀਪ ਸਿੰਘ ਵਾਲੀਆ,ਪ੍ਰਮਿੰਦਰਪਾਲ ਸਿੰਘ,ਕੁਲਵਿੰਦਰਸਿੰਘ,ਗੁਰਿੰਦਰਪਾਲ ਖੇੜੀ,ਲਵਪ੍ਰੀਤ ਰੋੜਾਂਵਾਲੀ, ਰਜਨੀਸ਼ ਕੁਮਾਰ, ਅਤੇ ਗੁਰਦਿਆਲ ਮਾਨ ਆਦਿ ਆਗੂਆਂ ਨੇ ਲਲਕਾਰ ਰੈਲੀ ਨੂੰ ਸੰਬੋਧਨ ਕੀਤਾ। ਸਰੇਜ ਸਕੱਤਰ ਦੀ ਭੂਮਿਕਾ ਰਾਜਵੀਰ ਸਿੰਘ ਮਾਨ ਅਤੇ। ਵਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਣਜੀਤ ਭਲਾਈਆਣਾ,ਹਰਦੀਪ ਸਿੰਘ ਸਿੱਧੂ ,ਦੀਪ ਰਾਜਾ ,ਸੁਖਵਿੰਦਰ ਸੁੱਖੀ,ਕੁਲਦੀਪ ਦੌੜਕਾ,ਜਸਵਿੰਦਰ ਬਠਿੰਡਾ,ਸ਼ਪਿੰਦਰ ਬਰਾੜ,ਨਵਚਰਨਪ੍ਰੀਤ,ਰੇਸ਼ਮ ਸਿੰਘ,ਗੁਰਪ੍ਰੀਤ ਮਲੂਕਾ, ਮਨਜੀਤ ਸਿੰਘ ਬਾਜਕ,ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਸਿੱਧੂ,ਵਿਕਾਸ ਗਰਗ,ਕੁਲਵਿੰਦਰ ਸਿੰਘ ਕੋਠਾਗੁਰੁ ਤੋਂ ਇਲਾਵਾ ਗੁਰਵਿੰਦਰ ਸੰਧੂ,ਕੁਲਵਿੰਦਰ ਕਟਾਰੀਆ,ਮਨਪ੍ਰੀਤ ਸਿੰਘ, ਜਗਦੀਸ਼ ਕੁਮਾਰ,ਰਾਮ ਸਿੰਘ ਬਰਾੜ,ਚਰਨਜੀਤ ਸਿੰਘ ਸਿਵੀਆ,ਮੁਕੇਸ਼ ਕੌੜਾ ਆਦਿ ਆਗੂ ਹਾਜ਼ਰ ਸਨ।

Tags: punjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 19, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 18 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ 

by Navjot
September 19, 2026
0

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ-ਪਿਤਾ ਬਣੇ : ਅਦਾਕਾਰਾ ਨੇ ਦਿੱਤਾ ਧੀ ਨੂੰ ਜਨਮ ਮੁੰਬਈ, 19 ਸਤੰਬਰ (ਵਿਸ਼ਵ...

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ ਹੈਰੋਇਨ ਬਰਾਮਦ

by Navjot
September 19, 2026
0

ਅੰਮ੍ਰਿਤਸਰ : ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ : ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗ੍ਰਿਫ਼ਤਾਰ, 17 ਕਿਲੋ...

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ 

by Navjot
September 19, 2026
0

ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
September 19, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 18 ਸਤੰਬਰ ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

Punjab: ਕਮਲ ਕੌਰ ਭਾਬੀ ਕਤਲਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ

Punjab: ਕਮਲ ਕੌਰ ਭਾਬੀ ਕਤਲਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ

by Ranjit Singh
1 month ago
0

Punjab: ਕਮਲ ਕੌਰ ਭਾਬੀ ਕਤਲਕਾਂਡ: ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਵਿਗੜੀ ਸਿਹਤ - ਜਾਂਚ ਲਈ ਲਿਆਂਦਾ ਗਿਆ ਹਸਪਤਾਲ - ਮੈਡੀਕਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 