ਪੀਐੱਨਬੀ ਬੈਂਕ ਦੇ ਬਾਹਰ ਲੱਗੀ ਲੋਕਾਂ ਦੀ ਭਾਰੀ ਭੀੜ, ਸੋਸ਼ਲ ਡਿਸਟੈਂਸ ਦੀਆਂ ਉੱਡੀਆਂ ਧੱਜੀਆਂ
ਪਿਛਲੇ ਦਿਨੀਂ ਇਸ ਬੈਂਕ ਦੇ ਚਾਰ ਮੁਲਾਜ਼ਮ ਆਏ ਕੋਰੋਨਾ ਪਾਜੀਟਿਵ

ਗੁਰੂਹਰਸਹਾਏ7ਅਪ੍ਰੈਲ(ਵਿਸ਼ਵ ਵਾਰਤਾ )ਦੇਸ਼ ਅਤੇ ਪੰਜਾਬ ਅੰਦਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਸਰਕਾਰਾਂ ਪੂਰੀ ਤਰ੍ਹਾਂ ਸਖ਼ਤ ਹਨ ਉੱਥੇ ਹੀ ਲੋਕ ਇਸ ਬੀਮਾਰੀ ਨੂੰ ਲੈ ਕੇ ਬੇਖ਼ਬਰ ਤੇ ਬੇਖ਼ੌਫ਼ ਹਨ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਜਿਸ ਦੌਰਾਨ ਇਹ ਮਹਾਂਮਾਰੀ ਦੇਸ਼ ਅਤੇ ਪੰਜਾਬ ਅੰਦਰ ਤੇਜ਼ੀ ਨਾਲ ਫੈਲ ਰਹੀ ਹੈ।ਇਸ ਦੌਰਾਨ ਸ਼ਹਿਰ ਦੇ ਫੁਹਾਰਾ ਚੌਂਕ ਤੇ ਸਥਿਤ ਪੀਐੱਨਬੀ ਬੈਂਕ ਦੀ ਸ਼ਾਖਾ ਦੇ ਬਾਹਰ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ ਕਿਸੇ ਪ੍ਰਕਾਰ ਦਾ ਕੋਈ ਵੀ ਸੋਸ਼ਲ ਡਿਸਟੈਂਸ ਨਹੀਂ ਸੀ।ਘੱਟ ਗਿਣਤੀ ਦੇ ਲੋਕਾਂ ਨੇ ਮਾਸਕ ਲਗਾਏ ਸਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਸ ਬੈਂਕ ਸ਼ਾਖਾ ਦੇ4ਬੈਂਕ ਮੁਲਾਜ਼ਮ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਬੈਂਕ ਅੰਦਰ ਕੰਮ ਕਰੇ ਬੈਂਕ ਮੁਲਾਜ਼ਮਾਂ ਅਤੇ ਸਕਿਓਰਿਟੀ ਗਾਰਡ ਵੱਲੋਂ ਬੈਂਕ ਦੇ ਬਾਹਰ ਲੱਗੀ ਲੋਕਾਂ ਦੀ ਭੀੜ ਨੂੰ ਸਮਝਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਕੀ ਤੁਸੀਂ ਲਾਈਨ ਬਣਾ ਕੇ ਅਤੇ ਸ਼ੋਸ਼ਲ ਡਿਸਟੈਂਸ ਬਣਾ ਕੇ ਇੱਕ ਦੂਜੇ ਤੋ ਦੂਰੀ ਬਣਾ ਕੇ ਰੱਖੋ ਅਤੇ ਮਾਸਕ ਲਗਾ ਕੇ ਰੱਖੋ ਇਸ ਤਰ੍ਹਾਂ ਦੀ ਬੈਂਕ ਦੇ ਬਾਹਰ ਲੱਗੀ ਲੋਕਾਂ ਦੀ ਭੀੜ ਨੂੰ ਬੈਂਕ ਮੁਲਾਜ਼ਮਾਂ ਵੱਲੋਂ ਸਮਝਾਉਣ ਲਈ ਜ਼ਰੂਰੀ ਨਹੀਂ ਸਮਝਿਆ ਗਿਆ ਭੀੜ ਕਰਕੇ ਹੀ ਕੋਰੂਨਾ ਮਹਾਂਮਾਰੀ ਦੇ ਕੇਸ ਸ਼ਹਿਰ ਅੰਦਰ ਦਿਨ ਬ ਦਿਨ ਵਧਦੇ ਹੀ ਜਾ ਰਹੇ ਹਨ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।ਸੋ ਲੋਕਾਂ ਨੂੰ ਖ਼ੁਦ ਹੀ ਸਮਝਣ ਦੀ ਲੋੜ ਹੈ ਅਤੇ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ ਦੋ ਗਜ਼ ਦੀ ਦੂਰੀ ਮਾਸਕ ਹੈ ਜ਼ਰੂਰੀ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।






















