ਪੀਐਸਪੀਸੀਐਲ ਵੱਲੋਂ ਵੱਟਸਐਪ ’ਤੇ ਮਿਲੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਐਸਡੀਓ,ਜੇ.ਈ ਮੁਅੱਤਲ


ਮਾਨਸਾ, 29 ਜਨਵਰੀ (ਵਿਸ਼ਵ ਵਾਰਤਾ):-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਮੁੱਖ ਇੰਜਨੀਅਰ ਟੈਕਨੀਕਲ ਆਡਿਟ ਤੇ ਜਾਂਚ ਦੀ ਇਕ ਟੀਮ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਵੱਟਸਐਪ ਉਤੇ ਸ਼ਿਕਾਇਤ ਪ੍ਰਾਪਤ ਹੋਈ। ਇਸ ਪ੍ਰਾਪਤ ਸ਼ਿਕਾਇਤ ਦੇ ਅਧਾਰ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਐਸਡੀਓ ਅਤੇ ਜੂਨੀਅਰ ਇੰਜੀਨੀਅਰ ਵੱਲੋ ਇਕ ਲਾਰਜ ਸਪਲਾਈ ਦੇ ਖਪਤਕਾਰ ਤੋਂ ਬਿਜਲੀ ਦੇ ਨਵੇਂ ਕਨੈਕਸ਼ਨ ਲਈ 105000/- ਰੁਪਏ ਰਿਸ਼ਵਤ ਲੈਣ ਦੇ ਕਸੂਰ ਵਿਚ ਸੁਰਿੰਦਰਪਾਲ ਸਿੰਘ ਐਸਡੀਓ ਜ਼ੀਰਾ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈਡ ਕੁਆਰਟਰ ਮੁੱਖ ਇੰਜਨੀਅਰ ਸੰਚਾਲਨ ਕੇਂਦਰੀ ਲੁਧਿਆਣਾ ਵਿਖੇ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲਵੀਰ ਸਿੰਘ ਜੂਨੀਅਰ ਇੰਜੀਨੀਅਰ ਤਲਵੰਡੀ ਭਾਈ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਸਮੇਂ ਵਿੱਚ ਜੂਨੀਅਰ ਇੰਜੀਨੀਅਰ ਦਾ ਹੈਡ ਕੁਆਟਰ ਉਪ ਮੁੱਖ ਇੰਜਨੀਅਰ ਸੰਚਾਲਨ ਹਲਕਾ ਫਰੀਦਕੋਟ ਵਿਖੇ ਫਿਕਸ ਕੀਤਾ ਗਿਆ ਹੈ।























