ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਕੇ ਇੱਕ ਦੋੋਸ਼ੀ ਗਿ੍ਰਫਤਾਰ ਕੀਤਾ
ਮਾਨਸਾ, 3 ਅਕਤੂਬਰ- ਮਾਨਸਾ ਪੁਲੀਸ ਵੱਲੋਂ 984 (82 ਡੱਬੇ) ਹਰਿਆਣਾ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋੋ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਾਨਸਾ ਪੁਲੀਸ ਵੱਲੋੋਂ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬਾਹੱਦ ਪਿੰਡ ਕੋੋਟ ਧਰਮੂ ਮੌੌਜੂਦ ਸੀ।ਉਨ੍ਹਾਂ ਦੱਸਿਆ ਕਿ ਮੁਖਬਰੀ ਹੋੋਈ ਕਿ ਗੁਰਜੰਟ ਸਿੰਘ ਉਰਫ ਕਾਕਾ,ਬੱਬੂ ਸਿੰਘ ਵਾਸੀਆਨ ਵਾਰਡ ਨੰਬਰ 7 ਸਰਦੂਲਗੜ ਅਤੇ ਬੌਨਾ ਸਿੰਘ ਵਾਸੀ ਵਾਰਡ ਨੰਬਰ 6 ਸਰਦੂਲਗੜ ਜੋੋ ਹਰਿਆਣਾ ਪ੍ਰਾਂਤ ਤੋੋ ਸ਼ਰਾਬ ਲਿਆਕੇ ਪੰਜਾਬ ਵਿੱਚ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਸ਼ਰਾਬ ਲੈਕੇ ਆ ਰਹੇ ਹਨ। ਜਿਸਤੇ ਉਕਤ ਤਿੰਨਾਂ ਵਿਰੁੱਧ ਮੁਕੱਦਮਾ ਨੰਬਰ 309 ਮਿਤੀ 03-10-2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕਰਵਾਇਆ ਗਿਆ। ਪੁਲੀਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਬੱਸ ਅੱਡਾ ਕੋੋਟ ਧਰਮੂ ਵਿਖੇ ਨਾਕਾਬੰਦੀ ਕਰਕੇ ਸਰਦੂਲਗੜ ਸਾਈਡ ਤੋੋ ਆ ਰਹੀ ਗੱਡੀ ਮਹਿੰਦਰਾ ਪਿੱਕਅੱਪ ਡਾਲਾ ਨੰਬਰੀ ਐਚ.ਆਰ.46ਸੀ- 1490 ਨੂੰ ਰੋੋਕ ਕੇ ਤਲਾਸ਼ੀ ਕਰਨ ਤੇ ਉਸ ਵਿੱਚੋੋ 984 ਬੋੋਤਲਾਂ (82 ਪੇਟੀਆ) ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਹੋੋਈ। ਇੱਕ ਦੋੋਸ਼ੀ ਗੁਰਜੰਟ ਸਿੰਘ ਉਰਫ ਕਾਕਾ ਪੁੱਤਰ ਪੱਪੂ ਸਿੰਘ ਵਾਸੀ ਵਾਰਡ ਨੰਬਰ 7 ਸਰਦੂਲਗੜ ਨੂੰ ਮੌੌਕਾ ਤੇ ਕਾਬੂ ਕੀਤਾ ਅਤੇ 2 ਦੋੋਸ਼ੀ ਮੌੌਕਾ ਤੋੋਂ ਭੱਜ ਗਏ। ਗਿ੍ਰਫਤਾਰ ਕੀਤੇ ਦੋੋਸ਼ੀ ਗੁਰਜੰਟ ਸਿੰਘ ਵਿਰੁੱਧ ਪਹਿਲਾਂ ਵੀ ਆਬਕਾਰੀ ਐਕਟ ਦੇ 2 ਮੁਕੱਦਮੇ ਦਰਜ਼ ਰਜਿਸਟਰ ਹਨ, ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹਨਾ ਨੇ ਹਰਿਆਣਾ ਪ੍ਰਾਂਤ ਤੋੋਂ ਕਿਸੇ ਨਾਮਲੂਮ ਵਿਆਕਤੀ ਪਾਸੋੋਂ 750 ਰੁਪਏ ਪ੍ਰਤੀ ਪੇਟੀ ਦੇ ਹਿਸਾਬ ਨਾਲ ਮੁੱਲ ਖਰੀਦ ਕਰਕੇ ਲਿਆਂਦੀ ਸੀ ਅਤੇ ਅੱਗੇ ਨਸ਼ੇੜੀਆਂ ਨੁੰ 1300 ਪ੍ਰਤੀ ਪੇਟੀ ਦੇ ਹਿਸਾਬ ਨਾਲ ਵੇਚ ਕੇ ਮੋੋਟੀ ਕਮਾਈ ਕਰਨੀ ਸੀ। ਨਾਮਲੂਮ ਵਿਆਕਤੀ ਨੂੰ ਟਰੇਸ ਕਰਕੇ ਮੁਕੱਦਮਾ ਵਿੱਚ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਜਾਵੇਗਾ ਅਤੇ ਭੱਜੇ ਦੋੋਸ਼ੀਆਂ ਨੂੰ ਵੀ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।
ਅਖੀਰ ਵਿੱਚ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।