ਪਿੰਡ ਸ਼ੰਕਰਪੁਰਾ ਵਿਖੇ ਹੋਏ ਧਾਰਮਿਕ ਸਮਾਗਮ
ਬਿਕਰਮ ਚਹਿਲ ਦੇ ਪਿਤਾ ਭਰਤਇੰਦਰ ਸਿੰਘ ਵੀ ਹੋਏ ਨਤਮਸਤਕ
ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਲਿਆ ਅਸ਼ੀਰਵਾਦ
ਸਨੌਰ,12 ਫਰਵਰੀ( ਵਿਸ਼ਵ ਵਾਰਤਾ )-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡ ਸ਼ੰਕਰਪੁਰਾ ਗੁਰਦੁਆਰਾ ਸਾਹਿਬ ਵਿਖੇ ਅੱਜ ਸਾਲਾਨਾ ਦਿਵਾਨ ਸਜਾਏ ਗਏ । ਇਸ ਮੌਕੇ ਤੇ ਸੰਤ ਬਾਬਾ ਕਸ਼ਮੀਰਾ ਸਿੰਘ ਅਲਹੌਰਾਂ ਵਾਲਿਆਂ ਨੇ ਵੀ ਰੁਹਾਨੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਪਿਤਾ ਸ.ਭਰਤਇੰਦਰ ਸਿੰਘ ਚਹਿਲ ਨੇ ਅਸ਼ੀਰਵਾਦ ਪ੍ਰਾਪਤ ਕੀਤਾ।























