ਧਰਮੂ ,6 ਅਕਤੂਬਰ ( ਵਿਸ਼ਵ ਵਾਰਤਾ )-ਹਲਕਾ ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਵਿਖੇ ਆਵਾਰਾ ਕੁੱਤਿਆਂ ਨੇ ਅਜਿਹਾ ਕਹਿਰ ਵਰਤਾਇਆ ਕਿ ਇੱਕ ਬਜ਼ੁਰਗ ਮਾਤਾ ਨੂੰ ਨੋਚ-ਨੋਚ ਜਿਊਂਦੀ ਨੂੰ ਹੀ ਖਾ ਗਏ। ਜਾਣਕਾਰੀ ਅਨੁਸਾਰ ਪਿੰਡ ਕੋਟ ਧਰਮੂ ਦੀ ਦਲੀਪ ਕੌਰ (80) ਪਤਨੀ ਤਾਰਾ ਸਿੰਘ ਰਾਮਦਾਸੀਆਂ ਸਿੱਖ ਆਪਣੇ ਘਰ ਵਿਖੇ ਇਕੱਲੀ ਸੀ ਉਸ ਦਾ ਪੁੱਤਰ ਕਾਕਾ ਸਿੰਘ ਮਜ਼ਦੂਰੀ ਆਦਿ ਕਰਨ ਲਈ ਗਿਆ ਹੋਇਆ ਸੀ। ਇਨ੍ਹਾਂ ਦਾ ਘਰ ਹੱਡਾ ਰੋੜੀ ਤੋਂ ਤਕਰੀਬਨ ਦੋ-ਢਾਈ ਸੌ ਮੀਟਰ ਦੀ ਦੂਰੀ ਹੈ। ਇਸ ਘਰ ਦੇ ਆਲੇ ਦੁਆਲੇ ਤਕਰੀਬਨ ਪੰਜਾਹ ਦੇ ਕਰੀਬ ਹੋਰ ਪਰਿਵਾਰ ਰਹਿੰਦੇ ਹਨ ਪਰ ਹੱਡਾ ਰੋੜੀ ਦੇ ਕੁੱਤਿਆਂ ਨੇ ਅਚਾਨਕ ਇਨ੍ਹਾਂ ਦੇ ਘਰ ਵਿਖੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਮਾਤਾ ਦਲੀਪ ਕੌਰ ਨੂੰ ਜਿਉਂਦਿਆਂ ਹੀ ਨੌਚ-ਨੋਚ ਕੇ ਖਾ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁੱਤੇ ਮਾਤਾ ਦੀ ਇਕ ਬਾਂਹ ਵੀ ਆਪਣੇ ਨਾਲ ਹੀ ਲੈ ਗਏ ਅਤੇ ਉਸ ਦਾ ਸਿਰ ਅਤੇ ਹੋਰ ਸਰੀਰ ਪੂਰੀ ਤਰ੍ਹਾਂ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾਧਾ ਜਾ ਚੁੱਕਿਆ ਸੀ। ਪਤਾ ਲੱਗਣ ਤੇ ਰੌਲਾ ਪਾਉਣ ਤੋਂ ਬਾਅਦ ਕੁੱਤਿਆਂ ਨੂੰ ਭਜਾਇਆ ਗਿਆ ਪਰ ਉਸ ਸਮੇਂ ਤੱਕ ਕੁੱਤਿਆਂ ਵੱਲੋਂ ਮਾਤਾ ਦਾ ਕਾਫੀ ਹਿੱਸਾ ਖਾਧਾ ਜਾ ਚੁੱਕਿਆ ਸੀ। ਨੇੜੇ ਰਹਿਣ ਵਾਲੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਕਈ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਨ ਕਿ ਇਸ ਹੱਡਾ ਰੋੜੀ ਨੂੰ ਕਿਤੇ ਦੂਰ ਬਣਾਇਆ ਜਾਵੇ ਪਰ ਉਨ੍ਹਾਂ ਦੀ ਇਸ ਸਮੱਸਿਆ ਵੱਲ ਅੱਜ ਤੱਕ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਹੱਡਾ ਰੋੜੀ ਨੂੰ ਇਥੋਂ ਬਦਲ ਕੇ ਕਿਤੇ ਹੋਰ ਦੂਰ ਜਗ੍ਹਾ ਕੀਤਾ ਜਾਵੇ ਤਾਂ ਕਿ ਅਜਿਹੀ ਘਟਨਾ ਫਿਰ ਨਾ ਵਾਪਰੇ।
ਪੁਆਇੰਟ ਆਫ਼ ਸੇਲ ‘ਤੇ ਧਿਆਨ ਕੇਂਦਰਤ ਕਰਦਿਆਂ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਡਰੱਗ ਹੌਟਸਪੌਟਸ ‘ਤੇ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ
ਡੀਜੀਪੀ ਪੰਜਾਬ ਦੀਆਂ ਹਦਾਇਤਾਂ ਉਪਰੰਤ ਪੁਲਿਸ ਸਟੇਸ਼ਨਾਂ ਵਿੱਚ ਤਾਇਨਾਤ ਪੁਲਿਸ ਬਲ ਵਿੱਚ ਵੱਡਾ ਫੇਰਬਦਲ ਜਾਰੀ - 2017 ਤੋਂ ਹੈਰੋਇਨ ਬਰਾਮਦਗੀ...