ਪਿੰਡ ਕੋਟਲਾ ਸ਼ਾਹੀਆਂ ਦੀਆਂ 29ਵੀਆਂ ਕਮਲਜੀਤ ਖੇਡਾਂ ਕੱਲ੍ਹ ਤੋਂ
ਚੰਡੀਗੜ੍ਹ, 10ਦਸੰਬਰ(ਵਿਸ਼ਵ ਵਾਰਤਾ)- ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿ. ਬਟਾਲਾ ਵੱਲੋਂ ਕਰਵਾਈਆਂ ਜਾਂਦੀਆਂ ਪੰਜਾਬ ਦੀਆਂ ਨਾਮਵਰ ਕਮਲਜੀਤ ਖੇਡਾਂ ਦਾ ਆਗਾਜ਼ ਕੱਲ੍ਹ ਤੋਂ ਹੋਣ ਜਾ ਰਿਹਾ ਹੈ। ਕੱਲ੍ਹ ਤੋਂ ਸ਼ੁਰੂ ਹੋ ਰਹੀਆਂ 29ਵੀਆਂ ਕਮਲਜੀਤ ਖੇਡਾਂ ਜੋ ਕਿ ਬਟਾਲਾ ਦੇ ਪਿੰਡ ਕੋਟਲਾ ਸ਼ਾਹੀਆਂ ਵਿਖੇ ਚਾਰ ਦਿਨ 11,12,13ਅਤੇ 14ਦਸੰਬਰ ਤੱਕ ਚੱਲਣਗੀਆਂ, ਹਰ ਸਾਲ ਦੀ ਤਰ੍ਹਾਂ ਖੇਡਾਂ ਦਾ ਅਗਾਜ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੇਡਾਂ ਦੀ ਸ਼ੁਰੂਅਤ ਉਲੰਪੀਅਨ ਦੁਆਰਾ ਮਸਾਲ ਜਗਾ ਕੇ ਮਾਰਚ ਪਾਸਟ ਕਰਵਾਇਆ ਜਾਵੇਗਾ ਅਤੇ ਖੇਡਾਂ ਨੂੰ ਸੁੱਚਜੇ ਅਤੇ ਇਮਨਦਾਰੀ ਨਾਲ ਕਰਵਾਉਣ ਅਤੇ ਖੇਡਣ ਲਈ ਸਹੁੰ ਚੁੱਕੀ ਜਾਵੇਗੀ।
ਇਨ੍ਹਾਂ ਖੇਡਾਂ ਵਿਚ ਓਲੰਪਿਕ ਸੰਘ ਵੱਲੋਂ ਮਾਨਤਾ ਪ੍ਰਾਪਤ ਖੇਡਾਂ ਦੇ ਈਵੈਂਟਸ ਹੀ ਕਰਵਾਏ ਜਾਂਦੇ ਹਨ। ਇਹਨਾਂ ਖੇਡਾਂ ਵਿੱਚ 6 ਅੰਤਰ ਰਾਸ਼ਟਰੀ ਅਤੇ ਉਲੰਪਿਅਨ ਖਿਡਾਰੀਆ ਨੂੰ ਖੇਡਾਂ ਦੇ ਐਵਾਰਡ ਦਿੱਤੇ ਜਾਣਗੇ। ਬੈਸਟ ਅਥਲੀਟਾਂ ਨੂੰ 6 ਮੋਟਰ ਸਾਇਕਲ ਅਤੇ 15 ਲੱਖ ਦੇ ਨਗਦ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਖੇਡਾਂ ਵਿੱਚ ਫੁਟਬਾਲ ਕਲੱਬ) ਲੜਕੇ, ਹਾਕੀ (ਓਪਨ) ਵਾਲੀਬਾਲ (ਸਮੇਸ਼ਿੰਗ) ਲੜਕੇ ਅਤੇ ਲੜਕੀਆਂ, ਕਬੱਡੀ ਨੈਸ਼ਨਲ ਸਟਾਇਲ ਲੜਕੇ 85 ਕਿਲੋ, ਕਬੱਡੀ ਨੈਸ਼ਨਲ ਸਟਾਇਲ ਲੜਕੀਆਂ 75 ਕਿਲੋ, ਨੈੱਟ ਬਾਲ ਲੜਕੀਆਂ, ਕਬੱਡੀ ਪੰਜਾਬ ਸਟਾਇਲ (ਐਕੇਡਮੀ)ਲੜਕੇ,ਹੋਣਗੇ।

ਐਥਲੈਟਿਕਸ ਵਿੱਚ ਪੋਲ ਵਾਲਟ ( ਲੜਕੇ ਲੜਕੀਆ), 100 ਮੀਟਰ ਦੌੜ ( ਲੜਕੇ ਲੜਕੀਆਂ, 200 ਮੀਟਰ ਦੌੜ ਲੜਕੇ ਲੜਕੀਆਂ), 400 ਮੀਟਰ ਦੌੜ( ਲੜਕੇ ਲੜਕੀਆਂ), 400 ਮੀਟਰ ਦੌੜ( ਲੜਕੇ ਲੜਕੀਆਂ), 1500 ਮੀਟਰ ਦੌੜ( ਲੜਕੇ ਲੜਕੀਆਂ), 3000 ਮੀਟਰ ਦੌੜ ਲੜਕੇ ਲੜਕੀਆਂ), 5000 ਮੀਟਰ ਦੌੜ ਲੜਕੇ ਲੜਕੀਆਂ), 3000 ਮੀਟਰ ਦੌੜ(ਲੜਕੀਆਂ), 5000 ਮੀਟਰ ਦੌੜ(ਲੜਕੇ) ਹੋਵੇਗੀ। ਇਸੇ ਤਰਾ ਲੰਬੀ ਛਾਲ ( ਲੜਕੇ ਲੜਕੀਆਂ), ਉੱਚੀ ਛਾਲ( ਲੜਕੇ ਲੜਕੀਆਂ, ਤੀਹਰੀ( ਲੜਕੇ ਲੜਕੀਆਂ), ਛਾਟਪੁਟ( ਲੜਕੇ ਲੜਕੀਆਂ), ਡਿਸਕ ਥਰੋ ਲੜਕੇ ਲੜਕੀਆਂ। ਐਥਲੈਟਿਕਸ 17 ਸਾਲ( ਲੜਕੇ ਲੜਕੀਆਂ) ਵਿੱਚ 100 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 3000 ਮੀਟਰ ਦੌੜ, ਛਾਟਪੁਟ ਲੰਬੀ ਛਾਲ ਹੋਵੇਗੀ । ਐਥਲੈਟਿਕਸ 14 ਸਾਲ ਲੜਕੇ ਲੜਕੀਆਂ)ਵਿੱਚ 100 ਮੀਟਰ ਦੌੜ, 600 ਮੀਟਰ ਦੌੜ, ਲੰਬੀ ਛਾਲ ਹੋਵੇਗੀ।
ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਗਾਇਕ ਕਮਲ ਖਾਨ, ਫਿਰੋਜ਼ ਖਾਨ, ਰਾਜਵੀਰ ਜਵੰਧਾ, ਗੁਰਲੇਜ਼ ਅਖ਼ਤਰ, ਸੁਖਵਿੰਦਰ ਸੁੱਖੀ ਅਤੇ ਜੀ ਖਾਨ ਦੇ ਨਾਲ ਕਈ ਹੋਰ ਮਸ਼ਹੂਰ ਗਾਇਕ ਵੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨਗੇ।























