ਪਿਓ-ਪੁੱਤ ਦੀਆਂ ਪੁਸਤਕਾਂ ‘ਖੁਰਪਾ’ ਅਤੇ ‘ਖੁਸਰੇ’ ਦਾ ਲੋਕ-ਅਰਪਣ ਦਾ ਹੋਇਆ ਲੋਕ-ਅਰਪਣ
ਲੇਖਕ ਕਦੇ ਵੀ ਸਾਊ ਨਹੀਂ ਹੁੰਦਾ ਕਿਉਂਕਿ ਸਾਊ ਬੰਦਾ ਕਿਸੇ ਇਕ ਧਿਰ ਨਾਲ ਨਹੀਂ ਖੜ ਸਕਦਾ-ਸੁਖਜੀਤ
ਚੰਡੀਗੜ੍ਹ,12 ਅਗਸਤ (ਵਿਸ਼ਵ ਵਾਰਤਾ) ਸਾਹਿਤ ਦੇ ਖੇਤਰ ਵਿਚ ਇਕ ਨਵੇਕਲੀ ਮਿਸਾਲ ਪੈਦਾ ਕਰਦਿਆਂ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਲਘੂ ਕਹਾਣੀ ਸੰਗ੍ਰਿਹ ‘ਖੁਰਪਾ’ ਅਤੇ ਉਨਾਂ ਦੇ ਪੁੱਤਰ ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਖੁਸਰੇ’ ਦਾ ਲੋਕ-ਅਰਪਣ ਪੰਜਾਬੀ ਸਾਹਿਤ ਸਭਾ (ਰਜ਼ਿ.) ਮੁਹਾਲੀ ਵੱਲੋਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ
ਕਲਮਕਾਰਾਂ, ਵਿਦਵਾਨਾਂ, ਬੁੱਧੀਜੀਵੀਆਂ ਤੇ ਰੰਗਕਰਮੀਆਂ ਦੀ ਹਾਜ਼ਰੀ ਵਿਚ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸਾਦੀ ਪਰ ਪ੍ਰਭਾਵਸ਼ਾਲੀ ਸਾਹਿਤਕ ਇੱਕਤਰਤਾ ਵਿਚ ਕੀਤਾ।ਸਮਾਗਮ ਦੀ ਪ੍ਰਧਾਨਗੀ ਪੰਜਾਬੀ ਵਿਦਵਾਨ ਤੇ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਕੀਤੀ।
ਰਿਪੁਦਮਨ ਸਿੰਘ ਰੂਪ ਦੇ ਲਘੂ ਕਹਾਣੀ ਸੰਗ੍ਰਿਹ ‘ਖੁਰਪਾ’ ਬਾਰੇ ਗੱਲ ਕਰਦੇ ਪੰਜਾਬੀ ਦੇ ਚਰਚਿੱਤ ਕਹਾਣੀਕਾਰ ਸ੍ਰੀ ਸੁਖਜੀਤ ਨੇ ਕਿਹਾ ਕਿ ਰੂਪ ਹੋਰਾਂ ਛੋਟੀਆ ਕਹਾਣੀਆਂ ਵਿਚ ਵੱਡੇ ਮਸਲੇ ਛੋਹੇ ਹਨ।ਰੂਪ ਹੋਰੀਂ ਵਚਨਬੱਧ ਲੇਖਕ ਹਨ।ਉਨਾਂ ਦੀ ਹਰ ਸਾਹਿਤਕ ਕ੍ਰਿਤ ਵਿਚ ਵਿਚਾਰਧਾਰਕ ਦ੍ਰਿੜਤਾ ਹੁੰਦੀ ਹੈ।ਲੇਖਕ ਕਦੇ ਵੀ ਸਾਊ ਨਹੀਂ ਹੁੰਦਾ ਕਿਉਂਕਿ ਸਾਊ ਬੰਦਾ ਕਿਸੇ ਇਕ ਧਿਰ ਨਾਲ ਨਹੀਂ ਖੜ ਸਕਦਾ।
ਸੰਜੀਵਨ ਸਿੰਘ ਹੱਥਲੀ ਨਾਟ-ਪੁਸਤਕ ‘ਖੁਸਰੇ’ ਬਾਰੇ ਗੱਲ ਕਰਦੇ ਰੰਗਮੰਚ ਅਤੇ ਫਿਲਮਾਂ ਦੇ ਅਦਾਕਾਰ ਅਤੇ ਕਲਮਕਾਰ ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਸੰਜੀਵਨ ਨੇ ਹੱਥਲੀ ਨਾਟ-ਪੁਤਸਕ ‘ਖੁਸਰੇ’ ਵਿਚ ਸੂਖ਼ਮ ਤੇ ਸੰਵੇਦਨਸ਼ੀਲ ਵਿਸ਼ੇ ਨੂੰ ਬਹੁਤ ਹੀ ਸੰਜੀਦਗੀ ਨਾਲ ਨਿਭਾਇਆ ਹੈ।
ਸਭਾ ਦੇ ਮੀਤ-ਪ੍ਰਧਾਨ ਐਡਵੋਕੇਟ ਪਰਮਿੰਦਰ ਗਿੱਲ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਇਹ ਸ਼ਾਇਦ ਇਕ ਦੁਰਲਭ ਅਤੇ ਨਿਵੇਕਲਾ ਵਰਤਾਰਾ ਹੀ ਹੋਵੇਗਾ ਕਿ ਇਕ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਸਾਹਿਤ ਤੇ ਕਲਾ ਦੇ ਖੇਤਰ ਵਿਚ ਸਰਗਰਮ ਹੋਣ।ਸ਼੍ਰੋਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਤੇ ਪੰਜਾਬੀ ਲੇਖਕ ਸ੍ਰੀ ਰਿਪੁਦਮਨ ਸਿੰਘ ਰੂਪ ਦੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਆਜ਼ਾਦੀ ਤੋਂ ਪਹਿਲਾਂ ਅਤੇ ਮਗਰੋਂ ਲਿਖੀਆਂ ਕਵਿਤਾਵਾਂ, ਨਜ਼ਮਾ ਤੇ ਗੀਤਾਂ ਕਾਵਿ ਸੰਗ੍ਰਹਿ ‘ਧੂਲ ਹੇਠਲੀ ਕਵਿਤਾ’ ਨਾਲ ਇਸ ਪਰਿਵਾਰ ਦੀ ਸਾਹਿਤਕ ਖੇਤਰ ਦੀ ਪਹਿਲੀ ਪੀੜ੍ਹੀ ਸਨ।
ਲਘੂ ਕਹਾਣੀ ਸੰਗ੍ਰਿਹ ‘ਖੁਰਪਾ’ ਦੇ ਲੇਖਕ ਰਿਪੁਦਮਨ ਸਿੰਘ ਰੂਪ ਨੇ ਕਿਹਾ ਕਿ ਮੈਂ ਆਪਣੇ ਪਿਤਾ ਤੇ ਭਰਾ ਦੇ ਸਾਹਿਤਕ ਵਿਰਸੇ ਨੂੰ ਆਪ ਖੁੱਦ ਤੇ ਅੱਗੋਂ ਆਪਣੇ ਪੁੱਤਰਾਂ ਤੇ ਪੋਤੇ-ਪੋਤਰੀਆਂ ਨੂੰ ਅਗਾਂਹ ਤੋਰਨ ਲਈ ਯਤਨਸ਼ੀਲ ਹਾਂ।
ਨਾਟ-ਪੁਸਤਕ ‘ਖੁਸਰੇ’ ਦੇ ਲੇਖਕ ਸੰਜੀਵਨ ਸਿੰਘ ਨੇ ਕਿਹਾ ਕਿ ਨਾਟਕ ‘ਖੁਸਰੇ’ ਦੇ ਪਹਿਲੇ ਮੰਚਣ ਤੋਂ ਬਾਅਦ ਗੁਰਸ਼ਰਨ ਭਾਜੀ ਨੇ ਮੰਚ ਤੋਂ ਨਾਟਕ ਬਾਰੇ ਜੋ ਸ਼ਬਦ ਕਹੇ, ਉਹ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹਨ। ਗੁਰਸ਼ਰਨ ਭਾਜੀ ਦੇ ਸ਼ਬਦ ਸਨ,“ਨਾਟਕ ਖੁਸਰੇ ਸੰਜੀਵਨ ਦੇ ਹੁਣ ਤੱਕ ਦੇ ਨਾਟਕਾਂ ਵਿੱਚੋਂ ਬੇਹਤਰੀਨ ਨਾਟਕ ਹੈ।ਜਦੋ ਇਹ ਨਾਟਕ ਕਿਤਾਬੀ ਰੂਪ ਲਵੇਗਾ ਤਾਂ ਮੈਨੂੰ ਨਾਟਕ ਦਾ ਮੁੱਖ ਬੰਦ ਲਿਖਣ ਵਿਚ ਖੁਸ਼ੀ ਮਹਿਸੂਸ ਹੋਵੇਗੀ।”
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਰਿਪੁਦਮਨ ਸਿੰਘ ਰੂਪ ਨੇ ਆਪਣੇ ਹੱਥਲੇ ਲਘੂ ਸੰਗ੍ਰਿਹ ‘ਖੁਰਪਾ’ ਵਿਚ ਵੱਖ-ਵੱਖ ਸਮਾਜਿਕ ਸਰੋਕਾਰ ਅਤੇ ਮਸਲੇ ਬਹੁੱਤ ਹੀ ਬੇਬਾਕੀ ਤੇ ਦਲੇਰੀ ਨਾਲ ਉਭਾਰੇ ਹਨ।ਅਤੇ ਸੰਜੀਵਨ ਨੇ ਆਪਣੀ ਨਾਟ-ਪੁਸਤਕ ‘ਖੁਸਰੇ’ ਵਿਚ ਸਮਾਜ ਵੱਲੋਂ ਦੁਰਕਾਰ ਤੇ ਤ੍ਰਿਸਕਾਰੇ ਖੁਸਰਾ ਵਰਗ ਦੀ ਬਾਤ ਬਹੁੱਤ ਕਰੁਨਾਮਈ ਅਤੇ ਭਾਵ-ਪੂਰਤ ਤਰੀਕੇ ਨਾਲ ਪਾਈ ਹੈ।
ਸਾਹਿਤ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਨੇ ਹਾਜ਼ਰ ਕਮਲਕਾਰਾਂ ਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਸਾਹਿਤ ਸਭਾ ਮੁਹਾਲੀ ਵੱਲੋਂ ਪਿਓ-ਪੱਤ ਦੀਆਂ ਪੁਸਤਕਾਂ ਇਕੋ ਸਮੇਂ ਲੋਕ-ਅਰਪਣ ਕਰਕੇ ਅੱਜ ਦਾ ਸਮਾਗਮ ਇਤਿਹਾਸਕ ਅਤੇ ਨਾ-ਭੁੱਲਣਯੋਗ ਹੋ ਨਿਬੜਿਆ ਹੈ।
ਭਾਵ-ਪੂਰਤ ਤੇ ਦਿਲਚਸਪ ਤਰੀਕੇ ਨਾਲ ਮੰਚ ਸੰਚਾਲ ਨੇ ਪੰਜਾਬੀ ਸਾਹਿਤ ਸਭਾ, ਮੁਹਾਲੀ ਦੀ ਪ੍ਰਚਾਰ ਸਕੱਤਰ ਨਰਿੰਦਰ ਨਸਰੀਨ ਨੇ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਟਾ, ਪੰਜਾਬ























