ਮਾਨਸਾ, 3 ਅਕਤੂਬਰ- ਮਹਾਂਤਮਾ ਗਾਂਧੀ ਜੈਅੰਤੀ ਮੌਕੇ 66 ਕੇ.ਵੀ ਸ/ਸ ਮਾਨਸਾ ਵਿਖੇ ਵਧੀਕ ਨਿਗਰਾਨ ਇੰਜੀਨੀਅਰ ਪੀ.ਐਡ ਐਮ ਇੰਜ: ਸੰਜੇ ਕੁਮਾਰ ਸਿੰਗਲਾ ਦੀ ਅਗਵਾਈ ਵਿੱਚ ਫ਼ਲਦਾਰ ਬੂਟੇ ਲਾਏ ਗਏ।ਇਸ ਤੋਂ ਇਲਾਵਾ ਗਰਿੱਡ ਵਿੱਚ ਬਣੇ ਪਾਰਕ ਦੀ ਸਾਫ਼-ਸਫ਼ਾਈ ਅਤੇ ਪਹਿਲਾਂ ਲੱਗੇ ਬੂਟਿਆਂ ਦੀ ਕਾਂਟ-ਛਾਂਟ ਕੀਤੀ ਗਈ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਐਸ.ਡੀ.ਓ ਜਗਦੀਸ਼ ਰਾਏ ਨੇ ਕਿਹਾ ਕਿ ਅੱਜ ਜਦੋਂ ਸੰਸਾਰ ਵਾਤਾਵਰਣ ਦੀਆਂ ਤਬਦੀਲੀਆਂ ਕਾਰਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਸ ਸਮੇਂ ਦਰੱਖ਼ਤ ਲਗਾਉਣ ਸਮੇਂ ਦੀ ਅਣਸਰਦੀ ਲੋੜ ਹੈ।
ਇੰਜੀਨੀਅਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਰੱਖਤ ਜਿੱਥੇ ਵਾਤਾਵਰਣ ਨੂੰ ਸ਼ੁੱਧ ਕਰਕੇ ਇਸ ਗ੍ਰਹਿ ਤੇ ਜੀਵਤ ਹਰੇਕ ਵੰਨਗੀ ਦੀ ਉਤਪਤੀ ਨੂੰ ਸਾਫ਼ ਹਵਾ ਮੁਹੱਈਆ ਕਰਵਾਉਣ ਵਿੱਚ ਮੱਦਦ ਕਰਦੇ ਹਨ, ਉਥੇ ਫਲਾਂ,ਲੱਕੜੀ ਅਤੇ ਦਵਾਈਆਂ ਦੇ ਰੂਪ ਵਿੱਚ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਦਾ ਸਾਧਨ ਬਣਦੇ ਹਨ। ਉਨ੍ਹਾਂ ਪਾਵਰਕੌਮ ਦੇ ਸਮੁੱਚੇ ਮੁਲਾਜ਼ਮਾਂ ਨੂੰ ਕਿਹਾ ਕਿ ਜਿੱਥੇ ਦਰੱਖ਼ਤ ਲਗਾਉਣਾ ਜ਼ਰੂਰੀ ਹੈ, ਉਸ ਤੋਂ ਵੱਧ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਉਸ ਤੋਂ ਵੀ ਜਿਆਦਾ ਜ਼ਰੂਰੀ ਹੈ ਤਾਂ ਕਿ ਸਮਾਜਿਕ ਚੁਣੌਤੀਆਂ ਵਿੱਚ ਉਹ ਆਪਣਾ ਬਣਦਾ ਯੋਗਦਾਨ ਪਾ ਸਕਣ। ਉਨ੍ਹਾਂ ਪਲਸਾਟਿਕ ਦੇ ਪੋਲੀਥੀਨ ਬੰਦ ਕਰਨ ਸਬੰਧੀ ਆਪਣੀ ਵਚਨਬੱਧਤਾ ਦੁਹਰਾਈ।
ਇਸ ਮੁਹਿੰਮ ਵਿੱਚ ਇੰਜ: ਜਗਦੀਸ਼ ਰਾਏ ਐਸ.ਡੀ.ਓ ਟੀ.ਐਲ ਅਤੇ ਇੰਜ: ਸੱਤਪਾਲ ਅਰੋੜਾ ਐਸ.ਐਸ.ਈ 66 ਕੇ.ਵੀ ਸ/ਸ ਮਾਨਸਾ ਇੰਜ: ਕਾਕਾ ਜੇ.ਈ ਟੀ.ਐਲ, ਇੰਜ: ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ ਓ.ਸੀ ਨੇੇ ਹਿੱਸਾ ਲਿਆ।
ਫੋਟੋ ਕੈਪਸ਼ਨ: ਮਾਨਸਾ ਵਿਖੇ ਪੌਦਾ ਲਗਾਉਂਦੇ ਪਾਵਰਕੌਮ ਦੇ ਕਾਮੇ