ਪਾਰਕਿੰਗ ਟਿਕਟ ਗੁੰਮ ਹੋਣ ‘ਤੇ ਵਾਧੂ ਖਰਚ ਵਸੂਲਣ ਨੂੰ ਲੈ ਕੇ ਖਪਤਕਾਰ ਕਮਿਸ਼ਨ ਵੱਲੋਂ ਨੈਕਸਸ ਏਲਾਂਤੇ ਮਾੱਲ ‘ਤੇ ਹਰਜਾਨਾ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਸਟੇਟ ਕੰਜ਼ਿਊਮਰ ਕਮਿਸ਼ਨ ਨੇ ਸ਼ਹਿਰ ਦੇ ਸਭ ਤੋਂ ਵੱਡੇ ਮਾਲ ‘ਨੈਕਸਸ ਏਲਾਂਤੇ’ ਮਾਲ ਨੂੰ ਹਰਜਾਨਾ ਭਰਨ ਲਈ ਕਿਹਾ ਹੈ। ਮਾਮਲੇ ਵਿੱਚ ਸ਼ਿਕਾਇਤਕਰਤਾ ਤੋਂ ਪਾਰਕਿੰਗ ਟਿਕਟ ਗੁੰਮ ਹੋ ਗਈ ਸੀ। ਇਸ ’ਤੇ ਐਲਾਂਟੇ ਮਾਲ ਦੀ ਪਾਰਕਿੰਗ ਨੇ ਉਸ ਤੋਂ ਵਾਧੂ ਚਾਰਜ ਲਿਆ ਸੀ। ਇਸ ਮਾਮਲੇ ‘ਚ ਕਮਿਸ਼ਨ ਨੇ ਨੇਕਸਸ ਏਲਾਂਟੇ ਮਾਲ ਐਂਡ ਸਕਿਓਰ ਪਾਰਕਿੰਗ ਸਲਿਊਸ਼ਨ, ਮੁੰਬਈ ਨੂੰ 3,000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਤੋਂ ਜੁਰਮਾਨੇ ਵਜੋਂ ਵਸੂਲੇ ਗਏ 200 ਰੁਪਏ ਵੀ ਵਾਪਸ ਕੀਤੇ ਜਾਣ। ਸੈਕਟਰ 9ਡੀ ਦੇ ਜਤਿਨ ਬਾਂਸਲ ਨੇ ਇਸ ਮਾਮਲੇ ਵਿੱਚ ਇਲਾਂਤੇ ਮਾਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।