ਪਾਣੀ ਦੀ ਕਿੱਲਤ ਨੇ ‘ਆਪ’-ਕਾਂਗਰਸ ਨੂੰ ਦਿੱਲੀ ‘ਚ ਕੀਤਾ ਜੁਦਾ, ਕਾਂਗਰਸ ਵਲੋਂ ਸੜਕ ‘ਤੇ ਪ੍ਰਦਰਸ਼ਨ ਦੀ ਕੀਤੀ ਤਿਆਰੀ
ਨਵੀਂ ਦਿੱਲੀ 15 ਜੂਨ,(ਵਿਸ਼ਵ ਵਾਰਤਾ) ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਪਾਣੀ ਦੀ ਕਿੱਲਤ ਤੋਂ ਜੂਝ ਰਹੀ ਹੈ। ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ । ਇਸ ਵਿਚਾਲੇ ਸਿਆਸਤ ਆਪਣਾ ਅਸਰ ਦਿਖਾ ਰਹੀ ਹੈ। ਪਾਣੀ ਦੀ ਇਸ ਕਮੀ ਨੇ ਲੋਕ ਸਭਾ ਚੋਣਾਂ ‘ਚ ਇਕੱਠਿਆਂ ਚੋਣਾਂ ਲੜਨ ਵਾਲਿਆਂ ਪਾਰਟੀਆਂ ਆਪ ਅਤੇ ਕਾਂਗਰਸ ਨੂੰ ਅਲੱਗ ਅਲੱਗ ਕਰ ਦਿੱਤਾ ਹੈ। ਕਾਂਗਰਸ ਨੇ ਹੁਣ ਸੱਤਾਧਾਰੀ ਆਪ ਦੇ ਖਿਲਾਫ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੜਕਾਂ ‘ਤੇ ਉੱਤਰਨ ਦਾ ਫੈਸਲਾ ਕਰ ਲਿਆ ਹੈ। ਕਾਂਗਰਸ ਆਪ ਦੇ ਖਿਲਾਫ ਮਟਕਾ ਫੋੜ ਪ੍ਰਦਰਸ਼ਨ ਕਰਨ ਜਾ ਰਹੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਉਹ ਦਿੱਲੀ ਵਿਚ 2025 ਵਿਚ ਇੱਕਲਿਆਂ ਚੋਣਾਂ ਲੜ ਸਕਦੀ ਹੈ।






















