ਅੰਮ੍ਰਿਤਸਰ, 23 ਅਪ੍ਰੈਲ – ਪਾਕਿਸਤਾਨ ਦੁਆਰਾ ਰਿਹਾਅ ਕੀਤੇ ਗਏ 100 ਭਾਰਤੀ ਮਛੇਰੇ ਅੱਜ ਅੰਮ੍ਰਿਤਸਰ ਪਹੁੰਚੇ। ਗੁਜਰਾਤ ਨਾਲ ਸਬੰਧਿਤ ਇਹ ਮਛੇਰੇ ਸਮੁੰਦਰ ਵਿਚ ਮੱਛੀਆਂ ਫੜਦੇ ਸਮੇਂ ਭੁਲੇਖੇ ਨਾਲ ਪਾਕਿਸਤਾਨੀ ਖੇਤਰ ਚ ਦਾਖਿਲ ਹੋ ਗਏ ਸਨ, ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਮਛੇਰੇ ਪਾਕਿਸਤਾਨ ਦੀਆਂ ਜੇਲਾਂ ਵਿਚ 9 ਤੋਂ 15 ਮਹੀਨੇ ਦੀ ਸਜਾ ਕੱਟ ਕੇ ਵਤਨ ਪਰਤੇ ਹਨ। ਇਹ ਅੱਜ ਰਾਤ ਨੂੰ ਗੁਜਰਾਤ ਰਵਾਨਾ ਹੋਣਗੇ।