ਪਾਕਿਸਤਾਨ ਵਿੱਚ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦੀ ਗੋਲੀਆਂ ਮਾਰ ਕੇ ਹੱਤਿਆ
ਚੰਡੀਗੜ੍ਹ 15 ਅਕਤੂਬਰ(ਵਿਸ਼ਵ ਵਾਰਤਾ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਖਾਰਨ ਜ਼ਿਲ੍ਹੇ ਦੀ ਇੱਕ ਮਸਜਿਦ ਦੇ ਬਾਹਰ ਮੁਹੰਮਦ ਨੂਰ ਮਸਕਾਨਜ਼ਈ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ ਹਮਲੇ ਵਿੱਚ ਮਸਕਾਨਜ਼ਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਸਕਾਨਜ਼ਈ ਨੇ ਆਪਣੇ ਇਤਿਹਾਸਕ ਫੈਸਲੇ ਵਿੱਚ ਰਿਬਾ (ਵਿਆਜ) ਅਧਾਰਤ ਬੈਂਕਿੰਗ ਨੂੰ ਸ਼ਰੀਆ ਦੇ ਵਿਰੁੱਧ ਕਿਹਾ ਸੀ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬਿਜੇਂਜੋ ਨੇ ਮਸਕਾਨਜ਼ਈ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਮਸਕਾਨਜ਼ਈ ਨਿਡਰ ਜੱਜ ਸਨ, ਉਨ੍ਹਾਂ ਦੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਤਵਾਦੀ ਇਸ ਕਾਇਰਾਨਾ ਹਮਲੇ ਨਾਲ ਦੇਸ਼ ਨੂੰ ਡਰਾ ਨਹੀਂ ਸਕਦੇ।