ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਜਾਨਲੇਵਾ ਹਮਲਾ ; ਹਸਪਤਾਲ ‘ਚ ਕਰਵਾਇਆ ਗਿਆ ਦਾਖਲ
ਲਾਂਗ ਮਾਰਚ ਦੌਰਾਨ ਹੋਈ ਫਾਇਰਿੰਗ
ਚੰਡੀਗੜ੍ਹ, 3ਨਵੰਬਰ(ਵਿਸ਼ਵ ਵਾਰਤਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਂਗ ਮਾਰਚ ਦੌਰਾਨ ਵੀਰਵਾਰ ਨੂੰ ਗੋਲੀਬਾਰੀ ਹੋਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰਕ ਇਮਰਾਨ ਖਾਨ ਅਤੇ ਉਨ੍ਹਾਂ ਦੇ ਚਾਰ ਸਮਰਥਕ ਜ਼ਖਮੀ ਹੋ ਗਏ ਹਨ। ਇਮਰਾਨ ਦੇ ਪੈਰ ‘ਤੇ ਸੱਟ ਲੱਗੀ ਹੈ ਅਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਾਕਿਸਤਾਨੀ ਖ਼ਬਰਾਂ ਮੁਤਾਬਕ ਜਿਸ ਕੰਟੇਨਰ ‘ਤੇ ਇਮਰਾਨ ਖਾਨ ਮੌਜੂਦ ਸਨ। ਉਸ ਦੇ ਨੇੜੇ ਫਾਇਰਿੰਗ ਹੋਈ। ਇਹ ਪੰਜਾਬ ਦੇ ਵਜ਼ੀਰਾਬਾਦ ਇਲਾਕੇ ਵਿੱਚ ਆਉਂਦਾ ਹੈ। ਇਮਰਾਨ ਨੇ ਪਿਛਲੇ ਹਫਤੇ ਸ਼ਾਹਬਾਜ਼ ਸ਼ਰੀਫ ਸਰਕਾਰ ਦੇ ਅਸਤੀਫੇ ਅਤੇ ਤੁਰੰਤ ਆਮ ਚੋਣਾਂ ਦੀ ਮੰਗ ਨੂੰ ਲੈ ਕੇ ਲਾਂਗ ਮਾਰਚ ਸ਼ੁਰੂ ਕੀਤਾ ਸੀ।