ਪਾਕਿਸਤਾਨ ਦੇ ਬਲੋਚਿਸਤਾਨ ‘ਚ ਧਮਾਕਾ, 2 ਦੀ ਮੌਤ
ਚੰਡੀਗੜ੍ਹ,15ਮਾਰਚ(ਵਿਸ਼ਵ ਵਾਰਤਾ)-ਪਾਕਿਸਤਾਨ ਦੇ ਬਲੋਚਿਸਤਾਨ ‘ਚ ਮੰਗਲਵਾਰ ਰਾਤ ਨੂੰ ਧਮਾਕਾ ਹੋਇਆ। ਇਸ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਹੈ। ਬੰਬ ਨੂੰ ਮੈਗਨੇਟ ਰਾਹੀਂ ਇਕ ਵਾਹਨ ਨਾਲ ਜੋੜਿਆ ਗਿਆ ਸੀ, ਜਿਸ ਨੂੰ ਰਿਮੋਟ ਦੀ ਮਦਦ ਨਾਲ ਉੱਡਾ ਦਿੱਤਾ ਗਿਆ।