ਪਹਿਲੇ ਹੀ ਟੈਸਟ ਮੈਚ ਵਿੱਚ ਇੰਗਲੈਂਡ ਹੱਥੋਂ ਭਾਰਤ ਨੂੰ ਮਿਲੀ ਕਰਾਰੀ ਹਾਰ
ਇੰਗਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਤੋਂ ਵਗੈਰ ਕੋਈ ਬੱਲੇਬਾਜ਼ ਨਹੀਂ ਟਿਕ ਸਕਿਆ
ਭਾਰਤ ਦੀ ਸਾਰੀ ਟੀਮ 58 ਓਵਰ ਹੀ ਖੇਡ ਸਕੀ
ਚਾਰ ਸਾਲਾਂ ਬਾਅਦ ਆਪਣੀ ਹੀ ਧਰਤੀ ਤੇ ਹਾਰਿਆ ਭਾਰਤ

ਚੰਡੀਗੜ੍ਹ, 9 ਫਰਵਰੀ(ਵਿਸ਼ਵ ਵਾਰਤਾ ਡੈਸਕ)-ਇੰਗਲੈਂਡ ਅਤੇ ਭਾਰਤ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਇੰਗਲੈਂਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਦੀ ਸਾਰੀ ਟੀਮ ਨੂੰ ਦੋਨਾਂ ਪਾਰੀਆਂ ਵਿੱਚ ਆਊਟ ਕਰਦਿਆਂ ਪਹਿਲਾ ਟੈਸਟ ਮੈਚ 227 ਦੌੜਾਂ ਨਾਲ ਜਿੱਤ ਲਿਆ। ਦੋਨਾਂ ਦੇਸ਼ਾਂ ਵਿਚਕਾਰ ਚਾਰ ਟੈਸਟ ਮੈਚ ਖੇਡੇ ਜਾਣੇ ਹਨ। ਇਸ ਤਰ੍ਹਾਂ ਨਾਲ ਇੰਗਲੈਂਡ ਨੇ 1-0 ਦੀ ਬੜਤ ਲੈ ਲਈ ਹੈ। ਜਦੋਂ ਕਿ ਦੂਜਾ ਟੈਸਟ ਮੈਚ ਵੀ ਇਥੇ ਹੀ ਖੇਡਿਆ ਜਾਣਾ ਹੈ।
ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 578 ਅਤੇ ਦੂਸਰੀ ਪਾਰੀ ਵਿੱਚ 178 ਦੌੜਾਂ ਬਣਾਈਆਂ ਸਨ ਜਦ ਕਿ ਭਾਰਤ ਨੇ ਪਹਿਲੀ ਪਾਰੀ ਵਿੱਚ 337 ਅਤੇ ਦੂਸਰੀ ਪਾਰੀ ਵਿੱਚ 192 ਦੌੜਾਂ ਬਣਾਈਆਂ






















