ਨਵੀਂ ਦਿੱਲੀ: ਪੀਐਮ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਜਰੀਏ ਲੋਕਾਂ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ ਦੇ ਪ੍ਰੋਗਰਾਮ ਦਾ ਇਹ 37ਵਾਂ ਐਪੀਸੋਡ ਸੀ। ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਖਾਦੀ, ਸਫਾਈ, ਖਾਣ – ਪੀਣ, ਯੋਗ ਅਤੇ ਖੇਡ ਤੋਂ ਲੈ ਕੇ ਨੌਜਵਾਨਾਂ ਦੇ ਨਾਲ ਦਿਵਾਲੀ ਮਨਾਉਣ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਦੇਸ਼ਵਾਸੀਆਂ ਨੂੰ ਛੱਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਨੌਜਵਾਨਾਂ ਦੇ ਨਾਲ ਮਨਾਈ ਦਿਵਾਲੀ ਦੇ ਬਾਰੇ ਵਿੱਚ ਵੀ ਲੋਕਾਂ ਨੂੰ ਦੱਸਿਆ ਅਤੇ ਕਿਹਾ ਕਿ ਜਦੋਂ ਵੀ ਸਾਨੂੰ ਅਨੁਭਵ ਮਿਲੇ ਉਨ੍ਹਾਂ ਦੇ ਅਨੁਭਵ ਜਾਣਨੇ ਚਾਹੀਦੇ ਹਨ। ਪੀਐਮ ਮੋਦੀ ਨੇ ਇਸ ਦੌਰਾਨ ਲੋਕਾਂ ਨੂੰ ਯੋਗ ਅਤੇ ਖੇਡ ਦੇ ਮਹੱਤਵ ਬਾਰੇ ਸਮਝਾਇਆ। ਉਨ੍ਹਾਂ ਨੇ ਕਿਹਾ ਕਿ ਸਾਰੀ ਉਮਰ ਦੇ ਲੋਕਾਂ ਨੂੰ ਯੋਗ ਕਰਨਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਖੁੱਲੇ ਮੈਦਾਨ ਵਿੱਚ ਖੇਡਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਵਿੱਚ ਇਸ ਵਾਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਛਾਏ ਰਹੇ। ਗੁਜਰਾਤ ਦੇ ਇਸ ਮਹਾਨ ਸੁਤੰਤਰਤਾ ਸੰਗਰਾਮ ਸੈਨਾਪਤੀ ਦੇ ਬਾਰੇ ਵਿੱਚ ਮੋਦੀ ਨੇ ਕਿਹਾ ਕਿ ਪਟੇਲ ਨਿਊ ਇੰਡੀਆ ਲਈ ਵਿਜਨ ਹਨ। ਉਹ ਆਧੁਨਿਕ ਭਾਰਤ ਦੀ ਨੀਂਹ ਰੱਖਣ ਵਾਲੇ ਸਨ, ਜਿਸਦੇ ਕੋਲ ਹਰ ਸਮੱਸਿਆ ਦਾ ਵਿਵਹਾਰਕ ਹੱਲ ਹੁੰਦਾ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਹੀ ਆਧੁਨਿਕ ਭਾਰਤ ਦਾ ਸਵਰੂਪ ਸਾਕਾਰ ਹੋ ਸਕਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜਨਮਦਿਨ ਅਸੀਂ ਰਾਸ਼ਟਰੀ ਏਕਤਾ ਦੇ ਰੂਪ ਵਿੱਚ ਮਨਾ ਰਹੇ ਹਾਂ। ਪਟੇਲ ਨੇ ਜਾਤੀ ਅਤੇ ਪੰਥ ਦੇ ਖਿਲਾਫ ਹਮੇਸ਼ਾ ਕੰਮ ਕੀਤਾ।