ਟੀ-20 ਵਿਸ਼ਵ ਕੱਪ, ਨੀਦਰਲੈਂਡ ਬਨਾਮ ਜ਼ਿੰਬਾਬਵੇ
ਪਹਿਲਾਂ ਬੱਲੇਬਾਜੀ ਕਰਦਿਆਂ ਜ਼ਿੰਬਾਬਵੇ ਨੇ ਨੀਦਰਲੈਂਡ ਨੂੰ ਦਿੱਤਾ ਇੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ 2 ਨਵੰਬਰ(ਵਿਸ਼ਵ ਵਾਰਤਾ) – ਆਸਟ੍ਰੇਲੀਆ ‘ਚ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਅੱਜ ਪਹਿਲਾ ਮੈਚ ਜ਼ਿੰਬਾਬਵੇ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.2 ਓਵਰਾਂ ‘ਚ 10 ਵਿਕਟਾਂ ‘ਤੇ 117 ਦੌੜਾਂ ਬਣਾਈਆਂ। ਨੀਦਰਲੈਂਡ ਨੂੰ ਜਿੱਤ ਲਈ 118 ਦੌੜਾਂ ਦੀ ਜਰੂਰਤ ਹੈ। ਗੇਂਦਬਾਜੀ ਕਰਦੇ ਹੋਏ ਨੀਦਰਲੈਂਡ ਵੱਲੋਂ ਵੈਨ ਮੀਕੇਰੇਨ ਨੇ ਤਿੰਨ ਵਿਕਟਾਂ ਲਈਆਂ। ਗਲੋਵਰ ਅਤੇ ਲੀਡ ਨੂੰ 2-2 ਦੀ ਸਫਲਤਾ। ਵੈਨ ਬੀਕ ਨੂੰ ਇੱਕ ਵਿਕਟ ਮਿਲੀ।