ਪਹਿਲਵਾਨ ਦੀ ਹੱਤਿਆ ਦਾ ਮਾਮਲਾ
ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰਾਖੰਡ ਲੈ ਕੇ ਪਹੁੰਚੀ ਦਿੱਲੀ ਪੁਲਿਸ
ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਦਿੱਲੀ ਪੁਲਿਸ

ਚੰਡੀਗੜ੍ਹ, 31 ਮਈ(ਵਿਸ਼ਵ ਵਾਰਤਾ)- ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਗੰਭੀਰਤਾ ਨਾਲ ਕਰ ਰਹੀ ਹੈ। ਅੱਜ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉੱਤਰਾਖੰਡ ਲੈ ਕੇ ਪਹੁੰਚੀ ਹੈ, ਜਿਥੇ ਹਰਿਦੁਆਰ ਦੇ ਛਤਰਪਾਲ ਸਟੇਡੀਅਮ ਵਿੱਚ ਉਹ ਲੁਕਿਆ ਹੋਇਆ ਸੀ। ਪੁਲਿਸ ਉਸ ਥਾਂ ਤੇ ਕਾਰਵਾਈ ਕਰਦੇ ਹੋਏ ਉਸਦਾ ਮੋਬਾਇਲ ਫੌਨ ਲੱਭਣ ਦੀ ਕੋਸ਼ਿਸ਼ ਕਰੇਗੀ।




















