ਪਸ਼ੂ ਪਾਲਕਾਂ ਲਈ ਸਿਹਤ ਸਲਾਹ ਜਾਰੀ
ਬਠਿੰਡਾ, 2 ਅਪ੍ਰੈਲ( ਵਿਸ਼ਵ ਵਾਰਤਾ)-ਕਰੋਨਾ ਵਾਇਰਸ ਦੇ ਖਤਰੇ ਤੋਂ ਮਨੁੱਖਤਾ ਨੂੰ ਬਚਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲੇ ਦਾ ਪਸ਼ੂ ਪਾਲਣ ਵਿਭਾਗ ਲਗਾਤਾਰ ਐਮਰਜੈਂਸੀ ਸੇਵਾਵਾਂ ਨਿਭਾਅ ਰਿਹਾ ਹੈ। ਸਮੁੱਚੇ ਜ਼ਿਲੇ ਵਿਚ ਵਿਭਾਗ ਦੀਆਂ ਸੰਸਥਾਵਾਂ ਖੁੱਲੀਆਂ ਹਨ। ਇਹ ਜਾਣਕਾਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਅਮਰੀਕ ਸਿੰਘ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਦੇ ਹੁਕਮਾਂ ਅਨੁਸਾਰ ਵਿਭਾਗ ਲਗਾਤਾਰ ਯਤਨਸ਼ੀਲ ਹੈ ਕਿ ਇਸ ਔਖੀ ਘੜੀ ਵਿਚ ਸਾਡੇ ਪਸ਼ੂ ਪਾਲਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨਾਂ ਦੇ ਪਸ਼ੂਆਂ ਨੂੰ ਮਾਹਿਰ ਵੈਟਰਨਰੀ ਡਾਕਟਰਾਂ ਦੀਆਂ ਸੇਵਾਵਾਂ ਮਿਲਦੀਆਂ ਰਹਿਣ ਅਤੇ ਸਾਡੇ ਪਸ਼ੂ ਧੰਨ ਦਾ ਕੋਈ ਨੁਕਸਾਨ ਨਾ ਹੋਵੇ। ਇਸ ਤੋਂ ਬਿਨਾਂ ਵਿਭਾਗ ਨੇ ਪਸ਼ੂਆਂ ਦੀ ਫੀਡ ਦੀ ਢੋਆ ਢੁਆਈ ਵੀ ਯਕੀਨੀ ਬਣਾਈ ਹੈ ਤਾਂ ਜੋ ਪਸ਼ੂ ਪਾਲਕਾਂ ਤੱਕ ਇਸਦੀ ਪਹੁੰਚ ਵਿਚ ਕੋਈ ਦਿੱਕਤ ਨਾ ਆਵੇ।
ਡਿਪਟੀ ਡਾਇਰੈਕਟਰ ਡਾ: ਅਮਰੀਕ ਸਿੰਘ ਨੇ ਕਿਹਾ ਕਿ ਇਹ ਮੌਸਮ ਬਦਲਾਅ ਦਾ ਸਮਾਂ ਹੈ। ਕਿਸਾਨ ਇਸ ਸਮੇਂ ਆਪਣੇ ਜਾਨਵਰਾਂ ਨੂੰ ਘਰ ਵਿਚ ਹੀ ਰੱਖ ਦੇ ਦੇਖਪਾਲ ਕਰਨ। ਉਨਾਂ ਨੇ ਕਿਹਾ ਕਿ ਜਾਨਵਰਾਂ ਨੂੰ ਆਂਢੀ ਗੁਆਂਢੀ ਦੇ ਜਾਨਵਰਾਂ ਨਾਲ ਮਿਲਣ ਨਾ ਦਿਓ ਕਿਉਂਕਿ ਮੂੰਹ ਖੁਰ ਬਿਮਾਰੀ ਅਜਿਹੇ ਮੌਸਮ ਵਿਚ ਆ ਸਕਦੀ ਹੈ ਜੋ ਕਿ ਛੂਤ ਦੀ ਬਿਮਾਰੀ ਹੈ ਅਤੇ ਇਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਹੋ ਸਕਦੀ ਹੈ। ਉਨਾਂ ਨੇ ਕਿਹਾ ਕਿ ਕਿਸਾਨ ਜਾਨਵਰਾਂ ਦੀ ਸਹੀ ਸੰਭਾਲ ਕਰਨ।
ਡਾ: ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੋਂ ਦੁੱਧ ਚੁੱਕਣ ਲਈ ਵੇਰਕਾ ਸਮੇਤ 5 ਏਂਜਸੀਆਂ ਨੂੰ ਅਧਿਕਾਰਤ ਕੀਤਾ ਗਿਆ ਹੈ ਤਾਂ ਜੋ ਸਾਡੇ ਦੁੱਧ ਉਤਪਾਦਕ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਅਤੇ ਖਪਤਕਾਰਾਂ ਤੱਕ ਵੀ ਦੁੱਧ ਦੀ ਸਪਲਾਈ ਨਿਯਮਤ ਤਰੀਕੇ ਨਾਲ ਹੁੰਦੀ ਰਹੇ।
ਬਾਕਸ ਲਈ ਪ੍ਰਸਤਾਵਿਤ
ਪੋਲੀਕਲੀਨਕ ਵਿਚ ਕੀਤੇ ਕੁੱਤੀ ਦਾ ਆਪ੍ਰੇਸ਼ਨ
ਜ਼ਿਲੇ ਵਿਚ ਪਸ਼ੂ ਪਾਲਣ ਵਿਭਾਗ ਦੇ ਪੋਲੀਕਲੀਨਕ ਵਿਚ ਅੱਜ ਇਕ ਕੁੱਤੀ ਦਾ ਅਪ੍ਰੇਸ਼ਨ ਕਰਕੇ ਉਸਦੇ ਪੇਟ ਵਿਚੋਂ ਮਰੇ ਹੋਏ ਬੱਚੇ ਕੱਢੇ ਗਏ ਤਾਂ ਜੋ ਕੁੱਤੀ ਦੀ ਜਾਨ ਬਚਾਈ ਜਾ ਸਕੇ। ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਡਾ: ਨਰਿੰਦਰ ਗਾਇਨਾਕਾਲੋਜਿਸਟ ਨੇ ਕੀਤਾ ਅਤੇ ਡਾ: ਦਲਜੀਤ ਨੇ ਉਨਾਂ ਦਾ ਸਹਿਯੋਗ ਕੀਤਾ। ਇਸ ਕੁੱਤੀ ਦੇ ਪੇਟ ਵਿਚ 12 ਕਤੂਰੇ ਕੱਢੇ ਗਏ ਹਨ। ਇਸ ਤੋਂ ਬਿਨਾਂ ਵੈਟਰਨਰੀ ਡਾਕਟਰ ਪਿੰਡਾਂ ਵਿਚ ਲੋਕਾਂ ਦੇ ਜਾਨਵਰਾਂ ਦੇ ਇਲਾਜ ਵਿਚ ਲੱਗੇ ਹੋਏ ਹਨ।
ਬਾਕਸ ਲਈ ਪ੍ਰਸਤਾਵਿਤ
ਕਿਸੇ ਮੁਸਕਿਲ ਸਮੇਂ ਪਸ਼ੂ ਪਾਲਕ ਕਰਨ ਸੰਪਰਕ
ਡਿਪਟੀ ਡਾਇਰੈਕਟਰ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਪਸ਼ੂ ਪਾਲਕ ਕਿਸੇ ਵੀ ਮੁਸਕਿਲ ਸਮੇਂ ਜਾਂ ਆਪਣੇ ਜਾਨਵਰਾਂ ਦੀ ਸਿਹਤ ਸੰਭਾਲ ਸਬੰਧੀ ਕੋਈ ਜਾਣਕਾਰੀ ਲਈ ਵਿਭਾਗ ਦੇ ਨਿਮਨ ਅਨੁਸਾਰ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹਨ। ਡਾ: ਰਾਮਪਾਲ ਮਿੱਤਲ ਐਸ.ਵੀ.ਓ. ਬਠਿੰਡਾ 9417158959, ਡਾ: ਪ੍ਰਵੀਨ ਚੋਪੜਾ ਐਸ.ਵੀ.ਓ. ਤਲਵੰਡੀ ਸਾਬੋ 94630 77981 ਜਾਂ ਡਾ: ਜਗਸੀਰ ਸਿੰਘ ਐਸ.ਵੀ.ਓ. ਰਾਮਪੁਰਾ ਨਾਲ 94170 67899 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹਰੇ ਚਾਰੇ ਸਬੰਧੀ ਕੋਈ ਵੀ ਜਾਣਕਾਰੀ ਲਈ ਕਿਸਾਨ ਡਾ: ਰਜਿੰਦਰ ਸਿੰਘ ਚਾਰਾ ਵਿਕਾਸ ਅਫ਼ਸਰ ਨਾਲ ਫੋਨ ਨੰਬਰ 89680 73220 ਤੇ ਸੰਪਰਕ ਕਰ ਸਕਦੇ ਹਨ।
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੈਤੋ ,5 ਅਕਤੂਬਰ (ਰਘੂਨੰਦਨ...