ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ
ਪਟਿਆਲਾ, 1 ਮਈ- ਕਾਂਗਰਸ ਆਗੂ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਮੁਲਾਜਮ, ਮਜਦੂਰ ਅਤੇ ਮਿਹਨਤਕਸ਼ ਵਰਗ ਦੇ ਲੋਕਾਂ ਦੇ ਪਟਿਆਲਾ ਰਾਜਪੁਰਾ ਰੋਡ ਤੇ ਸਥਾਨਕ ਮੈਰਿਜ ਪੈਲਿਸ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਇੱਕਠ ਦੌਰਾਨ ਹਰੀ ਸਿੰਘ ਟੌਹੜਾ ਨੇ ਕਾਂਗਰਸ ਤੇ ਭਰੋਸਾ ਪ੍ਰਗਟ ਕਰਦਿਆਂ ਆਪਣੀ ਜਥੇਬੰਦੀ ਦੀ ਪੂਰਨ ਹਮਾਇਤ ਦਿੰਦਿਆਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਰਧਾਂਜਲੀ ਵੀ ਅਰਪਤ ਕੀਤੀ ਗਈ। ਇਸ ਮੌਕੇ ਤੇ ਪਰਨੀਤ ਕੌਰ ਵਲੋਂ ਹਰੀ ਸਿੰਘ ਟੌਹੜਾ ਅਤੇ ਉਹਨਾ ਦੇ ਸਾਥੀਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਵਿਸਵਾਸ਼ ਦਿਵਾਇਆ ਕਿ ਉਹ ਹਰ ਸਮੇਂ ਮੁਲਾਜਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਉਹਨਾ ਨੂੰ ਪੂਰਨ ਸਹਿਯੋਗ ਦੇਣਗੇ।
ਇਸ ਮੌਕੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਜੀ.ਐਸ. ਰਿਆੜ, ਤੇਜਿੰਦਰ ਸਿੰਘ ਸੰਧੂ, ਹਰਬੰਸ ਲਾਲ ਮਛਲੀਕਲਾਂ, ਮੁਲਾਜਮ ਆਗੂ ਕੁਲਬੀਰ ਸਿੰਘ ਸੈਦਖੇੜੀ, ਸੁੱਚਾ ਸਿੰਘ ਰੈਅਨੋ, ਗਿਆਨ ਸਿੰਘ ਘਨੋਲੀ ਅਤੇ ਸੁਖਦੇਵ ਸਿੰਘ ਰਿਆੜ ਵੀ ਹਾਜਰ ਸਨ।
ਫੋਟੋ ਕੈਪਸ਼ਨ- ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਅਤੇ ਉਹਨਾ ਦੇ ਸਾਂਥੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਉਦੇ ਹੋਏ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਆਈ ਉਮੀਦਵਾਰ ਪਰਨੀਤ ਕੌਰ।