ਚੰਡੀਗੜ੍ਹ 4 ਸਤੰਬਰ ( ਵਿਸ਼ਵ ਵਾਰਤਾ)- ਦੇਸ਼ ਤੇ ਸਮਾਜ ਉਪਰ ਘਾਤਕ, ਹਿੰਸਕ ਤੇ ਨਿਰਾਸ਼ਾਵਾਦੀ ਪ੍ਰਭਾਵ ਪਾਉਂਣ ਵਾਲੀ ਅਤੇ ਸਾਡੀ ਨੌਜੁਆਨੀ ਉਪਰ ਆਪਣੀ ਪਕੜ ਤੇ ਜਕੜ ਮਜਬੂਤ ਕਰ ਚੁੱਕੀ ‘ਪਬਜੀ’ ਗੇਮ ਉਪਰ ਪਾਬੰਧੀ ਬੇਸ਼ਕ ਸਲਾਘਾਯੋਗ ਹੈ।ਪਰ ਇਸ ਦੇ ਨਾਲ ਹੀ ਅਜਿਹੀਆਂ ਹੋਰ ਗੇਮਾਂ ਤੇ ਐਪਾਂ ਉਪਰ ਪਾਬੰਧੀ ਦੇ ਨਾਲ ਹੀ ਅਜਿਹੇ ਟੀ. ਵੀ. ਚੈਨਲਾਂ ਉਪਰ ਵੀ ਸਖ਼ਤੀ ਕਰਨ ਦੀ ਜ਼ਰੂਰਤ ਹੈ।ਜਿਹੜੇ ਭਾਰਤੀ ਤੇ ਪੰਜਾਬੀ ਤਹਿਜ਼ੀਬ, ਕਦਰਾ-ਕੀਮਤਾਂ, ਸਭਿਆਚਾਰ ਤੇ ਸੁਭਾਅ ਤੋਂ ਬਿਲਕੱਲ ਉਲਟ ਸੀਰੀਅਲਾਂ ਅਤੇ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ ੳੇਤਸ਼ਾਹਿਤ ਕਰਦੀ ਗਾਇਕੀ ਦਾ ਪ੍ਰਦਰਸ਼ਨ ਬਿਨਾਂ ਰੋਕ-ਟੋਕ ਸ਼ਰੇਆਮ ਕਰਦੇ ਹਨ।ਅਜਿਹਾ ਮੰਦਭਾਗਾ ਵਰਤਾਰਾ ਸਾਡੇ ਸਮਾਜ ਨੂੰ ਜ਼ਹਿਨੀ ਤੌਰ ’ਤੇ ਬਿਮਾਰ ਤੇ ਅਪੰਗ ਕਰਨ ਦੇ ਨਾਲ ਨਾਲ ਸਾਡੀ ਗ਼ੈਰਤ ਤੇ ਅਣਖ਼ ਨੂੰ ਵੀ ਵੰਗਰਾਦਾ ਹੈ।
ਇਹ ਵਿਚਾਰ ਪ੍ਰਗਟ ਕਰਦੇ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਚੈਨਲਾਂ ਦੇ ਪ੍ਰਸਾਰਣ ਦੀ ਅਪ-ਲਿਕਿੰਗ ਸਿੰਗਾਪੁਰ ਤੋਂ ਹੋ ਰਹੀ ਹੈ। ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ।ਉਦੋਂ ਤੱਕ ਸਾਡੇ ਮੁਲਕ ਵਿਚ ਸਭਿਆਚਾਰਕ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਣੀ ਕਠਿਨ ਹੈ।ਕਿਉਂਕਿ ਜਿਸ ਮੁਲਕ ਤੋਂ ਅਪ-ਲਿਕੰਗ ਹੁੰਦੀ ਹੈ, ਉਥੇ ਦੇ ਪ੍ਰਸਾਰਣ ਨਿਯਮ ਹੀ ਲਾਗੂ ਹੁੰਦੇ ਹਨ। ਜਿਹੜੀ ਪ੍ਰਸਾਰਣ ਸੱਮਗਰੀ ਸਾਡੇ ਸਮਾਜ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ। ਹੋ ਸਕਦਾ ਹੈ ਉਸ ਨੂੰ ਸਿੰਗਾਪੁਰ ਵਰਗਾ ਖੁੱਲੇ ਸਭਿਆਚਾਰ ਵਾਲਾ























