ਪਨਗਰੇਨ ਨੂੰ ਮਿਲੇ ਨਵੇਂ ਚੇਅਰਮੈਨ
ਚੰਡੀਗੜ੍ਹ, 8ਜੂਨ(ਨਵਜੋਤ ਕੌਰ ਪਨੂੰਆਂ )- ਪੰਜਾਬ ਸਰਕਾਰ ਵੱਲੋਂ ਇਕ ਹੁਕਮ ਜਾਰੀ ਕਰਕੇ ਪਨਗਰੇਨ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ ਲਗਾ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਸ.ਸੁਖਜਿੰਦਰ ਰਾਜ ਸਿੰਘ ਮਜੀਠਿਆ(ਲਾਲੀ ਮਜੀਠਿਆ) ਨੂੰ ਪਰਗਰੇਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪਨਗਰੇਨ ਦੇ ਚੇਅਰਮੈਨ ਵਾਈ.ਐਸ.ਰੱਤੜਾ ਰਿਟਾਇਰਡ.ਆਈ.ਏ.ਐਸ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ।
























