– ਪਿੰਡ ਦੇ ਲੋਕਾਂ ਨੇ ਕਾਤਲ ਨੂੰ ਫੜਕੇ ਚਾੜਿਆ ਖੂਬ ਕੁਟਾਪਾ
ਮਾਨਸਾ, 8 ਜੂਨ (ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਪੇਕੇ ਘਰ ਰਹਿ ਰਹੀ ਪਤਨੀ ਦਾ ਰਾਤ ਨੂੰ ਉਸ ਦੇ ਪਤੀ ਨੇ ਤੇਜ਼ ਹਥਿਆਰ ਨਾਲ ਗਲ ਵੱਢਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਤਲ ਕਾਰਵਾਈ ਕਰਨ ਤੋਂ ਬਾਅਦ ਭਾਵੇਂ ਫਰਾਰ ਹੋ ਗਿਆ, ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਨੇੜਲੇ ਪਿੰਡ ਖੋਖਰ ਤੋਂ ਫੜ ਲਿਆ ਅਤੇ ਬਾਅਦ ਦੇ ਵਿਚ ਰੱਸੀ ਨਾਲ ਬੰਨ੍ਹਕੇ ਖੂਬ ਕੁਟਾਪਾ ਚਾੜਿਆ। ਮ੍ਰਿਤਕਾ ਬਲਜੀਤ ਕੌਰ ਦਲਿਤ ਪਰਿਵਾਰ ਨਾਲ ਸੰਬੰਧਤ ਹੈ ਅਤੇ ਉਸ ਦੇ ਤਿੰਨ ਬੱਚਿਆਂ *ਚੋਂ ਇਕ ਲੜਕੀ ਸ਼ਾਦੀਸ਼ੁਦਾ ਹੈ ਅਤੇ ਇਕ ਲੜਕਾ ਗੁਰੂ ਘਰ ਦਾ ਪਾਠੀ ਦੱਸਿਆ ਜਾਂਦਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਨਿਵਾਸੀ ਸੁਖਦੇਵ ਸਿੰਘ ਦਾ ਵਿਆਹ ਠੂਠਿਆਂਵਾਲੀ ਵਾਸੀ ਬਲਜੀਤ ਕੌਰ ਨਾਲ ਹੋਇਆ ਸੀ। ਸੁਖਦੇਵ ਸਿੰਘ ਅਕਸਰ ਨਸ਼ਾ ਪੱਤਾ ਕਰਦਾ ਸੀ, ਜਿਸ ਦੇ ਬਾਅਦ ਉਸਦੀ ਪਤਨੀ ਬਲਜੀਤ ਕੌਰ ਬੱਚਿਆਂ ਸਮੇਤ ਆਪਣੇ ਪੇਕੇ ਪਿੰਡ ਠੂਠਿਆਂਵਾਲੀ ਆਕੇ ਰਹਿਣ ਲੱਗੀ ਸੀ। ਉਹ ਅਕਸਰ ਉਸਨੂੰ ਆਪਣੇ ਨਾਲ ਜਾਣ ਵਾਸਤੇ ਕਹਿµਦਾ ਰਹਿµਦਾ ਸੀ, ਪਰ ਬਲਜੀਤ ਕੌਰ ਇਸ ਦੇ ਸਹਿਮਤ ਨਹੀਂ ਸੀ।
ਸੁਖਦੇਵ ਸਿੰਘ ਦਾ ਆਪਣੇ ਸਹੁਰੇ ਘਰ ਆਉਣਾ ਜਾਣਾ ਨਹੀਂ ਸੀ, ਪਰ ਉਹ ਸਹੁਰੇ ਪਰਿਵਾਰ ਤੋਂ ਅਲੱਗ ਰਹਿ ਰਹੇ ਆਪਣੇ ਸਾਲੇ ਕੋਲ ਅਕਸਰ ਹੀ ਆਉਂਦਾ ਜਾਂਦਾ ਸੀ। ਵੀਰਵਾਰ ਦੀ ਰਾਤ ਜਦ ਸੁਖਦੇਵ ਸਿੰਘ ਆਪਣੇ ਸਾਲੇ ਕੋਲ ਰੁਕਿਆ ਤਾਂ ਰਾਤ ਵੇਲੇ ਖਾਣ ਪੀਣ ਤੋਂ ਮਗਰੋਂ, ਜਦੋਂ ਘਰ ਦੇ ਸਾਰੇ ਵਿਅਕਤੀ ਸੌਂ ਗਏ ਤਾਂ ਸੁਖਦੇਵ ਸਿੰਘ ਤੇਜ਼ ਹਥਿਆਰ ਲੈਕੇ ਆਪਣੇ ਸਹੁਰੇ ਘਰ ਪਹੁੰਚ ਗਿਆ। ਉਸ ਦੌਰਾਨ ਉਸਨੇ ਸੁੱਤੀ ਪਈ ਆਪਣੀ ਪਤਨੀ ਬਲਜੀਤ ਕੌਰ ਦੇ ਗਲ *ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ।
ਕਤਲ ਕਰਨ ਤੋਂ ਬਾਅਦ ਵਿਚ ਉਹ ਉਥੋਂ ਭੱਜਕੇ ਪਿੰਡ ਖੋਖਰ *ਚ ਜਾ ਲੁਕਿਆ ਅਤੇ ਪਿੰਡ ਵਾਸੀ ਉਸ ਦੀ ਪੈੜ ਨੱਪਣ ਲੱਗੇ। ਮਿਲੀ ਕੰਨਸੋਹ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਲੱਭ ਲਿਆ ਅਤੇ ਗੁੱਸੇ ਵਿਚ ਆਏ ਪਿµਡ ਦੇ ਲੋਕਾਂ ਨੇ ਉਸਨੂੰ ਦਰੱਖਤ ਨਾਲ ਬੰਨਕੇ ਉਸਦਾ ਕੁਟਾਪਾ ਚਾੜਿਆ।
ਮਿ®ਤਕਾ ਦੇ ਪਿਤਾ ਧੰਨਾ ਸਿੰਘ ਨੇ ਦੱਸਿਆ ਕਿ ਉਸਦਾ ਜਵਾਈ ਨਸ਼ਾ ਪੱਤਾ ਕਰਨ ਦਾ ਆਦਿ ਹੈ, ਜਿਸ ਕਰਕੇ ਉਸਦੀ ਧੀ ਸਹੁਰੇ ਘਰ ਤੋਂ ਵਾਪਿਸ ਆ ਗਈ ਸੀ।
ਉਧਰ ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਧੰਨਾ ਸਿੰਘ ਦੇ ਬਿਆਨਾਂ *ਤੇ ਸੁਖਦੇਵ ਸਿµਘ ਵਾਸੀ ਫਤਹਿਪੁਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਉਸਦੀ ਗਿ®ਫਤਾਰੀ ਨਹੀਂ ਹੋਈ ਹੈ। ਉਨ੍ਹਾਂ ਦਸਿਆ ਕਿ ਬਲਜੀਤ ਕੌਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਫੋਟੋ ਕੈਪਸ਼ਨ: ਮ੍ਰਿਤਕ ਬਲਜੀਤ ਕੌਰ ਦੀ ਫਾਈਲ ਫੋਟੋ। (ਵਿਸ਼ਵ ਵਾਰਤਾ)