ਪੰਜਾਬ ਹਰਿਆਣਾ ਦੇ ਛੇ ਜੱਜ ਅੱਜ ਹਾਈ ਕੋਰਟ ਦੇ ਜੱਜ ਦੇ ਤੌਰ ਤੇ ਸਹੁੰ ਚੁੱਕਣਗੇ ਇਨ੍ਹਾਂ ਵਿੱਚ ਪੰਜਾਬ ਤੋਂ ਕਰਮਜੀਤ ਸਿੰਘ ਵਿਵੇਕ ਪੁਰੀ ਅਤੇ ਅਰਚਨਾ ਪੁਰੀ ਦੇ ਨਾਂ ਸ਼ਾਮਿਲ ਹਨ ਜਦਕਿ ਹਰਿਆਣਾ ਤੋਂ ਅਸ਼ੋਕ ਕੁਮਾਰ ਵਰਮਾ ਸੰਤ ਪ੍ਰਕਾਸ਼ ਮੀਨਾਕਸ਼ੀ ਆਈ ਮਹਿਤਾ ਦਾ ਨਾਮ ਸ਼ਾਮਿਲ ਹੈ ਸੁਪਰੀਮ ਕੋਰਟ ਵੱਲੋਂ ਨਾਂ ਕਲੀਅਰ ਹੋਣ ਤੋਂ ਬਾਅਦ ਮੰਗਲਵਾਰ ਨੂੰ ਕੇਂਦਰ ਸਰਕਾਰ ਦੇ ਕਾਨੂੰਨ ਮੰਤਰਾਲੇ ਨੇ ਸਾਰੇ ਨਾਮ ਕਲੀਅਰ ਕਰ ਦਿੱਤੇ ਸਨ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਤੀ ਪਤਨੀ ਦੇ ਨਾਲ ਹਾਈਕੋਰਟ ਦੇ ਜੱਜ ਦੇ ਤੌਰ ਤੇ ਸਹੁੰ ਚੁੱਕਣਗੇ। ਜਾਣਕਾਰੀ ਮੁਤਾਬਿਕ ਵਿਵੇਕ ਪੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਪੂਰੀ ਦੋਨੋਂ ਇੱਕੋ ਵੇਲੇ ਹਾਈਕੋਰਟ ਦੇ ਜੱਜ ਦੇ ਰੂਪ ਵਿੱਚ ਸ਼ਪਤ ਲੈਣਗੇ। ਇਸ ਤੋਂ ਪਹਿਲਾਂ ਵੀ ਇੱਕ ਇਤਿਹਾਸ ਬਣਿਆ ਸੀ ਜਦੋਂ ਭਾਈ ਭੈਣ ਨੇ ਇੱਕੋ ਮੌਕੇ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਸਹੁੰ ਚੁੱਕੀ ਸੀ ਉਹ ਵੀ ਪੰਜਾਬ ਨਾਲ ਸੰਬੰਧ ਰੱਖਦੇ ਸਨ ਪਰ ਇਸ ਵਾਰੀ ਇੱਕ ਪਤੀ ਪਤਨੀ ਇੱਕੋ ਵੇਲੇ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਸਹੁੰ ਚੁੱਕਣਗੇ। ਜਾਣਕਾਰੀ ਅਨੁਸਾਰ ਵਿਵੇਕ ਪੁਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਅਰਚਨਾ ਪੁਰੀ ਨੇ 1991 ਵਿੱਚ ਜੱਜ ਬਣਨ ਦਾ ਸਫ਼ਰ ਸ਼ੁਰੂ ਕੀਤਾ ਜਿਸ ਤੋਂ ਬਾਅਦ 2001 ਵਿੱਚ ਉਹ ਜੁਡੀਸ਼ਰੀ ਵਿੱਚ ਇਕੱਠੇ ਆਏ। ਹੁਣ ਉਹ ਇੱਕੋ ਵੇਲੇ ਹਾਈਕੋਰਟ ਦੇ ਜੱਜ ਬਣਨ ਜਾ ਰਹੇ ਹਨ ।
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...