ਪਟਿਆਲਾ ਹਿੰਸਾ ਦੇ ਮੁੱਦੇ ਤੇ ਕਾਂਗਰਸ ਦਾ ਵਫਦ ਰਾਜਪਾਲ ਨਾਲ ਕਰੇਗਾ ਮੁਲਾਕਾਤ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੁਲਾਕਾਤ ਦਾ ਮੰਗਿਆ ਸਮਾਂ
ਚੰਡੀਗੜ੍ਹ,2 ਮਈ (ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਇਸ ਮੁਲਾਕਾਤ ਦੇ ਦੌਰਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਦਾ ਵਫਦ ਪਟਿਆਲਾ ਵਿਖੇ ਹੋਈ ਹਿੰਸਕ ਘਟਨਾ ਦਾ ਮੁੱਦਾ ਰਾਜਪਾਲ ਕੋਲ ਚੁੱਕੇਗਾ।






















