
ਪਟਿਆਲਾ, 6 ਅਪ੍ਰੈਲ – ਪਟਿਆਲਾ ਦੇ ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ ‘ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਾਰ ਸਵਾਰ ਨੇ ਪਰਿਵਾਰ ਸਮੇਤ ਖੁਦਕੁਸ਼ੀ ਕੀਤੀ ਹੈ। ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਗੋਤਾ ਖੋਰਾਂ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਭਾਖੜਾ ਕੰਡੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਲਾਲ ਰੰਗ ਦੀ ਇਨਡਾਇਵਰ ਕਾਰ ਸੀ ਜਿਸ ਚ ਇੱਕ ਮਹਿਲਾ, ਪੁਰਸ਼ ਅਤੇ ਦੋ ਬੱਚੇ ਸਵਾਰ ਸਨ।ਗੋਤਾਖੋਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 2 ਜਣਿਆ ਦੀਆਂ ਲਾਸ਼ਾ ਨੂੰ ਬਾਹਰ ਕੱਢ ਲਿਆ ਗਿਆ ਹੈ ਜਦੋ ਕਿ ਦੋ ਦੀ ਭਾਲ ਜਾਰੀ ਹੈ। ਮੌਤ ਦੇ ਕਾਰਨਾ ਦਾ ਅਜੇ ਤਕ ਕੁਛ ਪਤਾ ਨਹੀਂ ਚਲ ਸੱਕਿਆ
ਇਸ ਦੌਰਾਨ ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਪਰਮਵੀਰ ਸਿੰਘ ਨੇ ਪੂਰੇ ਪਰਿਵਾਰ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ। ਕਾਰ ਵਿਚ ਉਸ ਦੀ ਪਤਨੀ ਤੇ ਦੋ ਬੱਚੇ ਸਨ। ਸਾਰਿਆਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪਰਮਵੀਰ ਆਈਲੈਟਸ ਸੈਂਟਰ ਚਲਾਉਂਦਾ ਸੀ।





















