ਪਟਿਆਲਾ, 11 ਸਤੰਬਰ (ਵਿਸ਼ਵ ਵਾਰਤਾ)-ਪਟਿਆਲਾ ਪੁਲਿਸ ਨੇ, ਥਾਣਾ ਜੁਲਕਾਂ ਨਾਲ ਸਬੰਧਤ ਦੋ ਵੱਖ-ਵੱਖ ਮਾਮਲਿਆਂ ‘ਚ ਘਰੋਂ ਲਾਪਤਾ ਹੋਈਆਂ ਨਾਬਾਲਗ ਲੜਕੀਆਂ ਨੂੰ 24 ਘੰਟਿਆਂ ਦੇ ਰਿਕਾਰਡ ਸਮੇਂ ਦੇ ਅੰਦਰ-ਅੰਦਰ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਇੱਕ 17 ਸਾਲ ਦੀ ਲੜਕੀ ਨੂੰ ਲੱਭ ਕੇ ਉਸਦੇ ਮਾਪਿਆਂ ਦੇ ਸਪੁਰਦ ਕੀਤਾ। ਇਸ ਮਾਮਲੇ ‘ਚ ਗੁਰਦੀਪ ਸਿੰਘ ਦੀਪੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਇਸ ਲੜਕੀ ਨੂੰ ਉਸਦੇ ਮਾਪਿਆਂ ਦੀ ਮਰਜੀ ਦੇ ਖ਼ਿਲਾਫ਼ ਜਾ ਕੇ ਭਜਾ ਕੇ ਲੈ ਗਿਆ ਸੀ। ਇਸ ਮਾਮਲੇ ‘ਚ ਥਾਣਾ ਜੁਲਕਾ ਵਿਖੇ ਗੁਰਦੀਪ ਸਿੰਘ ਵਿਰੁੱਧ ਧਾਰਾ 363, 366 ਆਈ.ਪੀ.ਸੀ. ਤਹਿਤ ਮੁਕਦਮਾ ਨੰਬਰ 119 ਮਿਤੀ 10/09/2020 ਦਰਜ ਕੀਤਾ ਗਿਆ ਹੈ।
ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਇਸੇ ਤਰ੍ਹਾਂ ਇੱਕ ਹੋਰ 14 ਸਾਲਾਂ ਦੀ ਲੜਕੀ ਨੂੰ ਵੀ ਉਸਦੇ ਮਾਪਿਆਂ ਨਾਲ ਮਿਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 9 ਸਤੰਬਰ 2020 ਤੋਂ ਲਾਪਤਾ ਹੈ। ਇਸ ਸ਼ਿਕਾਇਤ ‘ਤੇ ਥਾਣਾ ਜੁਲਕਾ ਦੀ ਟੀਮ ਨੇ ਰਿਕਾਰਡ ਸਮੇਂ ‘ਚ ਲੱਭਕੇ ਇਸ ਨਾਬਾਲਗ ਲੜਕੀ ਨੂੰ ਲੱਭਕੇ ਵਾਰਸਾਂ ਦੇ ਹਵਾਲੇ ਕੀਤਾ ਹੈ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























