ਪਟਵਾਲੀਆ ਨਹੀਂ, ਹੁਣ ਅਨਮੋਲ ਰਤਨ ਸਿੱਧੂ ਹੋਣਗੇ ਪੰਜਾਬ ਦੇ ਐਡਵੋਕੇਟ ਜਨਰਲ

ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ)ਪੰਜਾਬ ਮੰਤਰੀ ਮੰਡਲ ਵਾਂਗੂ ਹੀ ਹੁਣ ਐਡਵੋਕੇਟ ਜਨਰਲ ਦੇ ਅਹੁਦੇ ਤੇ ਵੀ ਵੱਖ ਵੱਖ ਨਾਵਾਂ ਤੇ ਮੋਹਲ ਲੱਗਦੀ ਆ ਰਹੀ ਹੈ। ਕੱਲ੍ਹ ਦੀਪਇੰਦਰ ਸਿੰਘ ਪਟਵਾਲੀਆ ਨੂੰ ਐਡਵੋਕੇਟ ਜਨਰਲ ਐਲਾਨ ਦਿੱਤਾ ਗਿਆ ਸੀ,ਪਰ ਆ ਰਹੀਆਂ ਖਬਰਾਂ ਮੁਤਾਬਕ ਕਿਸੇ ਤਕਨੀਕੀ ਗੜਬੜੀ ਕਾਰਨ ਉਹਨਾਂ ਦਾ ਨਾਮ ਇਸ ਅਹੁਦੇ ਤੋਂ ਰੋਕ ਲਿਆ ਗਿਆ ਹੈ। ਹੁਣ ਅਨਮੋਲ ਰਤਨ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਉਹ ਬਾਰ ਕੌਂਸਲ ਦੇ ਕਈ ਵਾਰ ਪ੍ਰਧਾਨ ਰਹਿ ਚੁੱਕੇ ਹਨ ਅਤੇ ਸੀਨੀਅਰ ਵਕੀਲਾਂ ਵਿੱਚ ਗਿਣੇ ਜਾਂਦੇ ਹਨ।






















