ਨੌਜਵਾਨ ਵਰਗ ਵਿੱਚ ਅਕਾਲੀ ਦਲ ਲਈ ਲਹਿਰ ਪੈਦਾ ਕਰੇਗੀ ਭੀਮ ਵੜੈਚ ਦੀ ਨਿਯੁਕਤੀ – ਯਾਦੂ

ਬੁਢਲਾਡਾ 29 ਅਪ੍ਰੈਲ : ਸ੍ਰੋਮਣੀ ਅਕਾਲਿ ਦਲ ਸਟੂਡੈਂਟ ਆਰਗੇਨਾਇਜੇਸ਼ਨ ਆਫ ਇਡਿਆ (ਅੈਸ ਓ ਆਈ) ਵਿੰਗ ਦੀ ਹੰਗਾਮੀ ਮੀਟਿੰਗ ਕਰੋਨਾ ਮਹਾਮਾਰੀ ਦੇ ਇਤਿਆਤ ਦੀ ਪਾਲਣਾ ਕਰਦਿਆ ਠੇਕੇਦਾਰ ਯਾਦਵਿੰਦਰ ਸਿੰਘ ਯਾਦੂ ਦੀ ਪ੍ਰਧਾਨਗੀ ਹੋਈ। ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਅੈਸ ਓ ਆਈ ਦਾ ਭੀਮ ਸਿੰਘ ਵੜੈਚ ਨੂੰ ਸਰਪਰਸਤ ਬਣਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਵੜੈਚ ਨੋਜਵਾਨ ਵਰਗ ਦੇ ਜਾਣੇ ਪਹਿਚਾਣੇ ਚਿਹਰੇ ਹਨ। ਜੋ ਪੰਜਾਬ, ਚੰਡੀਗੜ੍ਹ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਹਰਮਣ ਪਿਆਰੇ ਨੇਤਾ ਵਜੋ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਨ। ਉਹਨਾ ਕਿਹਾ ਕਿ ਵੜੈਚ ਦੀ ਨਿਯੁਕਤੀ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਇੱਕ ਲਹਿਰ ਬਣ ਕੇ ਸਾਹਮਣੇ ਆਵੇਗੀ ਅਤੇ ਵਿਰੋਧੀਆਂ ਨੂੰ ਸੋਚਨ ਲਈ ਮਜਬੂਰ ਕਰ ਦਿੱਤਾ ਹੈ। ਠੇਕੇਦਾਰ ਯਾਦੂ ਨੇ ਕਿਹਾ ਕਿ ਪੰਜਾਬ, ਚੰਡੀਗੜ੍ਹ ਅੰਦਰ ਭੀਮ ਵੜੈਚ ਦੇ ਮੁਕਾਬਲੇ ਵਿਰੋਧੀਆਂ ਕੋਲ ਕੋਈ ਵੀ ਚਿਹਰਾ ਨਹੀਂ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਪਾਰਟੀ ਹਾਈਕਮਾਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੜੈਚ ਦੀ ਨਿਯੁਕਤੀ ਨੋਜਵਾਨਾ ਦੇ ਦਿਲਾ ਦੀ ਧੜਕਣ ਬਣਕੇ ਨੋਜਵਾਨ ਵਰਗ ਵਿੱਚ ਅਕਾਲੀ ਦਲ ਲਈ ਇੱਕ ਲਹਿਰ ਪੈਦਾ ਕਰੇਗੀ। ਇਸ ਮੋਕੇ ਤੇ ਨਗਰ ਕੋਸਲ ਦੇ ਪ੍ਰਧਾਨ ਸੁਖਪਾਲ ਸਿੰਘ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ, ਤਾਰਾ ਸਿੰਘ ਵਿਰਦੀ, ਕੋਸਲਰ ਰਾਜਿੰਦਰ ਸੈਣੀ ਝੰਡਾ, ਯੂਥ ਅਕਾਲਿ ਦਲ ਦੇ ਬੀ ਸੀ ਪ੍ਰਧਾਨ ਜੱਸੀ ਵਿਰਦੀ, ਜੱਸੀ ਪ੍ਰੀਤ ਪੈਲੇਸ ਪ੍ਰਧਾਨ ਯੂਥ ਅਕਾਲੀ ਦਲ, ਬਲਵਿਦਰ ਸਿੰਘ ਕਾਕਾ ਕੋਚ ਸਾਬਕਾ ਨਗਰ ਕੋਸਲ ਪ੍ਰਧਾਨ, ਕਾਲੂ ਮਦਾਨ ਕੋਸਲਰ ਆਦਿ ਹਾਜਰ ਸਨ। ਇਸ ਮੋਕੇ ਤੇ ਭੀਮ ਵੜੈਚ ਦੀ ਨਿਯੁਕਤੀ ਦੀ ਖੁਸੀ ਵਜੋ ਲੱਡੂ ਵੰਡੇ ਗਏ।






















