ਮਾਨਸਾ, 20 ਅਪਰੈਲ (ਵਿਸ਼ਵ ਵਾਰਤਾ)- ਕਣਕ ਦਾ ਝਾੜ ਘੱਟ ਨਿਕਲਣ ਤੇ ਕਰਜ਼ੇ ਤੋਂ ਪ®ੇਸ਼ਾਨ ਹੋਕੇ ਪਿµਡ ਮੌਜੀਆ ਦੇ ਇਕ ਨੌਜਵਾਨ ਕਿਸਾਨ ਨੇ ਸ਼ੁੱਕਰਵਾਰ ਨੂੰ ਘਰ ਵਿਚ ਹੀ ਕੋਈ ਜ਼ਹਿਰੀਲੀ ਵਸਤੂ ਖਾਕੇ ਖੁਦਕੁਸ਼ੀ ਕਰ ਲੲੀ ਹੈ। ਉਹ ਕਰਜ਼ੇ ਤੋਂ ਪ®ੇਸ਼ਾਨ ਸੀ ਤੇ ਸੋਚ ਰਿਹਾ ਸੀ ਕਿ ਫਸਲ ਦੀ ਚੰਗੀ ਪੈਦਾਵਾਰ ਹੋਣ ਤੇ ਇਹ ਕਰਜ਼ਾ ਕੁੱਝ ਘੱਟ ਕਰ ਲਵੇਗਾ, ਪਰ ਫਸਲ ਦਾ ਝਾੜ ਉਮੀਦ ਤੋਂ ਕਿਤੇ ਘੱਟ ਨਿਕਲਿਆ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਬਿੱਕਰ ਸਿੰਘ (28) ਪੁੱਤਰ ਲਾਲ ਸਿੰਘ ਵਾਸੀ ਮੌਜੀਆ ਦੇ ਸਿਰ ਬੈਂਕ, ਪ®ਾਈਵੇਟ ਤੇ ਹੋਰ ਕਰੀਬ 9 ਲੱਖ ਰੁਪਏ ਦਾ ਕਰਜ਼ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਬਿੱਕਰ ਸਿµਘ ਖੇਤ ਗਿਆ ਅਤੇ ਉਥੇ ਕਣਕ ਦੇ ਘੱਟ ਨਿੱਕਲੇ ਝਾੜ ਨੂੰ ਦੇਖਕੇ ਉਹ ਪ®ੇਸ਼ਾਨ ਹੋ ਗਿਆ। ਉਸਨੇ ਘਰ ਆਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਚਲਾਉਣ ਖਾਤਿਰ ਉਨ੍ਹਾਂ ਕੁੱਝ ਸਮਾਂ ਪਹਿਲਾਂ ਖੇਤ ਵਿਚੋਂ ਮਿੱਟੀ ਚੁਕਵਾਕੇ ਵੇਚ ਦਿੱਤੀ ਸੀ, ਜਿਸ ਕਰਕੇ ਖੇਤ ਨੀਂਵਾਂ ਹੋ ਗਿਆ ਤੇ ਉਸਦੀ ਫਸਲ ਦਾ ਝਾੜ ਘੱਟ ਨਿਕਲਿਆ। ਉਨ੍ਹਾਂ ਦੱਸਿਆ ਕਿ ਉਸਦਾ ਬੈਂਕ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਕਰਜ਼ ਸੀ, ਜੋ ਵਿਆਜ਼ ਆਦਿ ਲੱਗਕੇ 6 ਲੱਖ ਤੱਕ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਇਸ ਪ®ੇਸ਼ਾਨੀ ਦੇ ਚੱਲਦਿਆਂ ਕਿਸਾਨ ਬਿੱਕਰ ਸਿੰਘ ਨੇ ਖੁਦਕੁਸ਼ੀ ਕੀਤੀ ਹੈ।
ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ ਕਿਹਾ ਕਿ ਮਿਰਤਕ ਕਿਸਾਨ ਬਿੱਕਰ ਸਿµਘ ਹਾਲੇ ਕੁµਵਾਰਾ ਸੀ ਤੇ ਉਸਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਉਸਦੇ ਪਿੰਡ ਹੀ ਕੀਤਾ ਜਾਵੇਗਾ।
ਫੋਟੋ ਕੈਪਸ਼ਨ: ਮ੍ਰਿਤਕ ਕਿਸਾਨ ਬਿੱਕਰ ਸਿੰਘ ਦੀ ਫਾਈਲ ਫੋਟੋ।