• ਪੰਜਾਬ ਕਲਾ ਪਰਿਸ਼ਦ ਵੱਲੋਂ ਸੱਭਿਆਚਾਰਕ ਤੇ ਰਵਾਇਤੀ ਵੰਨਗੀਆਂ ਦੇ 17 ਅਪਰੈਲ ਨੂੰ ਕਰਵਾਏ ਜਾਣਗੇ ਅੰਤਰ ਕਾਲਜ ਮੁਕਾਬਲੇ
ਚੰਡੀਗੜ, 10 ਅਪਰੈਲ (ਵਿਸ਼ਵ ਵਾਰਤਾ)- ਪੰਜਾਬ ਕਲਾ ਪਰਿਸ਼ਦ ਵੱਲੋਂ ਨੌਜਵਾਨ ਪੀੜੀ ਨੂੰ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਨੌਜਵਾਨਾਂ ਵਿੱਚ ਸੱਭਿਆਚਾਰਕ ਲੋਕ ਕਲਾਵਾਂ ਅਤੇ ਰਵਾਇਤੀ ਵੰਨਗੀਆਂ ਪ੍ਰਤੀ ਚੇਤਨਤਾ ਕਰਨ ਲਈ ‘ਲੋਕ ਰੰਗ-2018’ ਕਰਵਾਇਆ ਜਾ ਰਿਹਾ ਹੈ। ਇਹ ਖੁਲਾਸਾ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਦੱਸਿਆ ਕਿ ਪਰਿਸ਼ਦ ਵੱਲੋਂ 17 ਅਪਰੈਲ ਨੂੰ ਰਾਮਗੜੀਆ ਕਾਲਜ ਲੁਧਿਆਣਾ ਵਿਖੇ ਪੰਜਾਬ ਰਾਜ ਅੰਤਰ ਕਾਲਜ ਮੁਕਾਬਲੇ ਕਰਵਾਏ ਜਾ ਰਹੇ ਹਨ।
ਡਾ. ਸੁਰਜੀਤ ਪਾਤਰ ਨੇ ਦੱਸਿਆ ਕਿ ਸੱਭਿਆਚਾਰ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਦੇ ਕੀਤੇ ਤਹੱਈਏ ਤਹਿਤ ਕਲਾ ਪਰਿਸ਼ਦ ਵੱਲੋਂ ‘ਲੋਕ ਰੰਗ-2018’ ਕਰਵਾਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦੇ ਕਲੀ ਗਾਇਨ, ਵਾਰ ਗਾਇਨ, ਕਵੀਸ਼ਰੀ, ਸੁਆਣੀਆਂ ਦੇ ਰਵਾਇਤੀ ਗੀਤ (ਲੰਬੀ ਹੇਕ ਅਤੇ ਢੋਲਕ), ਕਬਿੱਤ ਗਾਇਨ, ਪੱਖੀ ਬਣਾਉਣਾ, ਖਿੱਦੋ ਬਣਾਉਣਾ, ਰੱਸਾ ਵੱਟਣਾ, ਪਰਾਂਦਾ ਬਣਾਉਣਾ (ਸਿਰ ਗੁੰਦਣਾ), ਪੀੜੀ ਬਣਾਉਣਾ ਅਤੇ ਕਢਾਈ (ਬਾਗ ਅਤੇ ਫੁਲਕਾਰੀ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਨੂੰ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਸਾਡੇ ਸੱਭਿਆਚਾਰ ਤੇ ਵਿਰਸੇ ਦੀਆਂ ਅਮੀਰ ਪ੍ਰੰਪਰਾਵਾਂ ਤੋਂ ਜਾਣੂੰ ਕਰਵਾਉਣਾ ਹੈ ਅਤੇ ਮੁਕਾਬਲੇ ਦੀ ਭਾਵਨਾ ਨਾਲ ਵਿਦਿਆਰਥੀ ਦਿਲਚਸਪੀ ਅਤੇ ਉਤਸੁਕਤਾ ਨਾਲ ਇਨਾਂ ਲੋਕ ਕਲਾਵਾਂ ਨੂੰ ਸਿੱਖਦੇ ਹਨ। ਉਨਾ ਦੱਸਿਆ ਕਿ ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ.ਨਿਰਮਲ ਜੌੜਾ ਹੋਣਗੇ। ਉਨਾ ਦੱਸਿਆ ਕਿ ਹਰ ਵੰਨਗੀ ਵਿੱਚ ਜੇਤੂ ਵਿਦਿਆਰਥੀਆਂ ਨੂੰ ਕਲਾ ਪਰਿਸ਼ਦ ਵੱਲੋਂ ਸਰਟੀਫਿਕੇਟ ਅਤੇ ਇਨਾਮ ਦਿੱਤੇ ਜਾਣਗੇ ਅਤੇ ਅਖੀਰ ਵਿੱਚ ਓਵਰ ਆਲ ਟਰਾਫੀ ਵੀ ਦਿੱਤੀ ਜਾਵੇਗੀ। ਉਨ•ਾਂ ਸਾਰੇ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੀਆਂ ਟੀਮਾਂ ਭੇਜਣ।
ਸਾਬਕਾ ਫ਼ੌਜੀਆਂ ਨੇ ਕਿਹਾ ਚੰਨੀ ਪ੍ਰਤੀ ਦੀਆਂ ਫ਼ੌਜੀਆਂ ਪ੍ਰਤੀ ਭਾਵਨਾਵਾਂ ਤੇ ਉੱਨਾਂ ਨੂੰ ਕੋਈ ਸ਼ੱਕ ਤੇ ਰੋਸ ਨਹੀਂ
ਪੁਲਵਾਮਾ ਤੇ ਪੁੰਛ ਵਿੱਚ ਫੌਜ ਤੇ ਹਮਲਾ ਕਰਨ ਵਾਲੇ ਕੋਣ ਹਨ-ਚਰਨਜੀਤ ਚੰਨੀ ਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ...