ਨੌਕਰਾਣੀ ਨੂੰ ਬੰਧਕ ਬਣਾ ਕੇ ਰੱਖਣ ਵਾਲੀ ਭਾਜਪਾ ਆਗੂ ਸੀਮਾ ਪਾਤਰਾ ਨੂੰ ਪੁਲੀਸ ਨੇ ਕੀਤਾ ਗ੍ਰਿਫਤਾਰ
ਭਾਜਪਾ ਨੇ ਬਣਾਇਆ ਸੀ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਸੂਬਾ ਕਨਵੀਨਰ
ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ)- ਝਾਰਖੰਡ ਦੀ ਰਾਜਧਾਨੀ ਰਾਂਚੀ ਦੀ ਪੁਲਿਸ ਨੇ ਨੌਕਰਾਣੀ ਨੂੰ 8 ਸਾਲਾਂ ਤੱਕ ਤੰਗ ਕਰਨ ਵਾਲੀ ਸੇਵਾਮੁਕਤ ਆਈਏਐਸ ਅਧਿਕਾਰੀ ਦੀ ਪਤਨੀ ਅਤੇ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਾਤਰਾ ਗ੍ਰਿਫਤਾਰੀ ਦੇ ਡਰੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਇਸ ਤੋਂ ਪਹਿਲਾਂ ਅਰਗੋਰਾ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਪਿਛਲੇ ਦੋ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਸੇਵਾਮੁਕਤ ਆਈਏਐਸ ਮਹੇਸ਼ਵਰ ਪਾਤਰਾ ਦੀ ਪਤਨੀ ਸੀਮਾ ਪਾਤਰਾ ਤੇ ਦੋਸ਼ ਹਨ ਕਿ ਉਸਨੇ ਘਰ ਵਿੱਚ ਕੰਮ ਕਰਨ ਦੇ ਬਹਾਨੇ ਇੱਕ 29 ਸਾਲਾ ਆਦਿਵਾਸੀ ਮੁਟਿਆਰ ਨੂੰ 8 ਸਾਲ ਲਈ ਕੈਦ ਕਰ ਲਿਆ। ਪੀੜਤਾ ਦਾ ਨਾਂ ਸੁਨੀਤਾ ਹੈ। ਜਿਸਨੇ ਦੱਸਿਆ ਕਿ ਉਸ ਨੂੰ ਪੂਰਾ ਖਾਣਾ ਨਹੀਂ ਦਿੱਤਾ ਜਾਂਦਾ ਸੀ ਅਤੇ ਡੰਡੇ ਨਾਲ ਕੁੱਟਿਆ ਗਿਆ ਅਤੇ ਗਰਮ ਕੜਾਹੀ ਨਾਲ ਸਾੜ ਦਿੱਤਾ ਗਿਆ। ਫਿਲਹਾਲ ਉਹ ਕੈਦ ਤੋਂ ਰਿਹਾਅ ਹੋ ਕੇ ਰਾਂਚੀ ਦੇ ਹਸਪਤਾਲ ਰਿਮਸ ‘ਚ ਭਰਤੀ ਹੈ। ਇਸ ਪੂ
ਦੂਜੇ ਪਾਸੇ ਰਾਜਪਾਲ ਰਮੇਸ਼ ਬੈਸ ਨੇ ਸੀਮਾ ਪਾਤਰਾ ਮਾਮਲੇ ਦਾ ਨੋਟਿਸ ਲੈਂਦਿਆਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੁਲੀਸ ਦੀ ਢਿੱਲਮੱਠ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ ਤੋਂ ਪੁੱਛਿਆ ਹੈ ਕਿ ਪੁਲੀਸ ਨੇ ਅਜੇ ਤੱਕ ਦੋਸ਼ੀ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਸੀਮਾ ਦੇ ਪਤੀ ਮਹੇਸ਼ਵਰ ਪਾਤਰਾ ਰਾਜ ਵਿੱਚ ਆਫ਼ਤ ਪ੍ਰਬੰਧਨ ਵਿਭਾਗ ਵਿੱਚ ਸਕੱਤਰ ਰਹੇ ਹਨ ਅਤੇ ਵਿਕਾਸ ਕਮਿਸ਼ਨਰ ਵਜੋਂ ਸੇਵਾਮੁਕਤ ਹੋਏ ਹਨ। ਸੀਮਾ ਵੀ ਭਾਜਪਾ ਆਗੂ ਸੀ ਅਤੇ ਉਸਨੂੰ ਪਾਰਟੀ ਵੱਲੋਂ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਦੀ ਸੂਬਾ ਕਨਵੀਨਰ ਵੀ ਬਣਾਇਆ ਗਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੀਮਾ ਪਾਤਰਾ ਦੇ ਖਿਲਾਫ ਰਾਂਚੀ ਦੇ ਅਰਗੋਰਾ ਪੁਲਿਸ ਸਟੇਸ਼ਨ ਵਿੱਚ ਐਸਸੀ-ਐਸਟੀ ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਈਪੀਸੀ ਦੀਆਂ ਧਾਰਾਵਾਂ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ।























