ਗੁਰਦਾਸਪੁਰ 18 ਜੂਨ – ਗੁਰਦਾਸਪੁਰ ਵਿਖੇ ਮਨੁੱਖੀ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ ਜਦੋਂ ਨੂੰਹ ਨੇ ਪਿਆਰ ਵਿਚ ਅੜਿਕਾ ਬਣ ਰਹੇ ਆਪਣੇ ਸਹੁਰੇ ਨੂੰ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਉਸ ਦਾ ਪ੍ਰੇਮੀ ਹਾਲੇ ਫਰਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ 2 ਬੱਚਿਆਂ ਦੀ ਮਾਂ ਹੈ ਅਤੇ ਇਸ ਦਾ ਪਤੀ ਫੌਜ ਵਿਚ ਹੈ। ਇਸ ਔਰਤ ਦੇ ਇੱਕ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਇਸ ਦੌਰਾਨ ਇਸ ਔਰਤ ਨੇ ਆਪਣੇ ਪਿਆਰ ਵਿਚ ਅੜਿਕਾ ਬਣ ਰਹੇ ਆਪਣੇ ਸਹੁਰੇ ਨੂੰ ਆਪਣੇ ਪ੍ਰੇਮੀ ਨਾਲ ਕਤਲ ਕਰ ਦਿੱਤਾ।
ਪੁਲਿਸ ਵਲੋਂ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਉਸ ਦਾ ਪ੍ਰੇਮੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ।