ਨਿਰੰਕਾਰੀ ਭਵਨ ਕੋਲੋਂ ਸ਼ੱਕੀ ਬੈਗ ਮਿਲਣ ਕਾਰਨ ਬਠਿੰਡਾ ਨਿਵਾਸੀਆਂ ਚ ਡਰ ਦਾ ਮਾਹੌਲ
ਪੁਲਿਸ ਨੇ ਕੀਤਾ ਪੂਰਾ ਇਲਾਕਾ ਸੀਲ
ਬਠਿੰਡਾ,14 ਅਗਸਤ(ਵਿਸ਼ਵ ਵਾਰਤਾ): ਅੱਜ ਬਠਿੰਡਾ ਗੋਨਿਆਣਾ ਮੁੱਖ ਸੜਕ ਤੇ ਗਣੇਸ਼ਾ ਬਸਤੀ ਲਾਗੇ ਸਥਿਤ ਨਿਰੰਕਾਰੀ ਭਵਨ ਤੋਂ ਕੁੱਝ ਦੂਰੀ ਤੇ ਅੱਜ ਦੇਰ ਸ਼ਾਮ ਕਾਰ ਦੇ ਕੋਲ ਲਾਵਾਰਿਸ ਹਾਲਤ ਵਿੱਚ ਇੱਕ ਸ਼ੱਕੀ ਬੈਗ ਮਿਲਿਆ ਹੈ ਜਿਸ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਇਸ ਬੈਗ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਸਥਿਤੀ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤਾ,ਡਾਗ ਸੁਕਐਡ ਅਤੇ ਹੋਰ ਟੀਮਾਂ ਮੌਕੇ ਤੇ ਪੁੱਜ ਗਈਆਂ ਹਨ।
ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਅਧਿਕਾਰੀਆਂ ਨੇ ਵੀ ਮੌਕਾ ਦੇਖਿਆ ਅਤੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਲਾਕੇ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਹੀ ਅੰਮ੍ਰਿਤਸਰ ਸਰਹੱਦੀ ਖੇਤਰ ’ਚ ਟਿਫਨ ਬੰਬ ਅਤੇ ਭਾਰੀ ਮਾਤਰਾ ‘ਚ ਵਿਸਫੋਟਕ ਸਮੱਗਰੀ ਅਤੇ ਕੱਲ੍ਹ ਹੀ ਰਿਹਾਇਸ਼ੀ ਇਲਾਕੇ ਵਿੱਚ ਹੈਂਡ ਗ੍ਰਨੇਡ ਵੀ ਮਿਲਿਆ ਸੀ।