ਨਿਤੀਸ਼ ਕੁਮਾਰ ਨੇ ਰੱਖੀ ਵੱਡੀ ਮੰਗ, ਕਿਹਾ ਅਗਨੀਵੀਰ ਯੋਜਨਾ ‘ਤੇ ਕੀਤਾ ਜਾਵੇ ਮੁੜ ਵਿਚਾਰ
ਦਿੱਲੀ, 6 ਜੂਨ (ਵਿਸ਼ਵ ਵਾਰਤਾ):- NDA ਅਲਾਇੰਸ ਦੇ ਵੱਡੇ ਸਾਥੀ ਜਨਤਾ ਦਲ ਯੂਨਾਈਟਿਡ ਵੱਲੋ ਅਗਨੀਵੀਰ ਯੋਜਨਾ ‘ਤੇ ਮੁੜ ਵਿਚਾਰ ਕਰਨ ਦੀ ਮੰਗ ਰੱਖੀ ਗਈ ਹੈ। ਇਹ ਮੰਗ ਮੋਦੀ ਦੇ ਸੋਹੁੰ ਚੁੱਕਣ ਤੋਂ ਪਹਿਲਾਂ ਰੱਖੀ ਗਈ ਹੈ ਇਸ ਕਰਕੇ ਇਸਤੇ ਨਿਤੀਸ਼ ਕੁਮਾਰ ਮੋਦੀ ਵੱਲੋ ਪੱਕੇ ਭਰੋਸੇ ਦੀ ਮੰਗ ਕਰ ਸਕਦੇ ਹਨ। ਪਾਰਟੀ ਦੇ ਆਗੂ ਕੇਸੀ ਤਿਆਗੀ ਨੇ ਵੀ ਅਗਨੀਵੀਰ ਯੋਜਨਾ ਦੇ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਦਾ ਜ਼ਿਕਰ ਕਰਦਿਆਂ ਇਸਦੇ ਰੀਵਿਊ ਦੀ ਮੰਗ ਕੀਤੀ ਹੈ। ਤਿਆਗੀ ਦੇ ਕਿਹਾ ਹੈ ਕਿ ਚੋਣਾਂ ਦੌਰਾਨ ਵੀ ਲੋਕਾਂ ਦੀਆਂ ਇਸ ਸਕੀਮ ਦੇ ਵਿਰੋਧ ਵਿਚ ਭਾਵਨਾਵਾਂ ਦੇਖਣ ਨੂੰ ਮਿਲੀਆਂ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ 2022 ‘ਚ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਸੀ ਜਿਸਦਾ ਵਿਆਪਕ ਪੱਧਰ ‘ਤੇ ਵਿਰੋਧ ਦੇਖਣ ਨੂੰ ਮਿਲਿਆ ਸੀ।























