ਨਿਊਜ਼ੀਲੈਂਡ ਦੇ ਕਰਮਾਡੇਕ ਆਈਲੈਂਡ ਤੇ ਲੱਗੇ ਭੂਚਾਲ ਦੇ ਝਟਕੇ
ਜਾਣੋ, ਕੀ ਰਹੀ ਰਿਕਟਰ ਪੈਮਾਨੇ ‘ਤੇ ਤੀਬਰਤਾ
ਚੰਡੀਗੜ੍ਹ,24ਅਪ੍ਰੈਲ(ਵਿਸ਼ਵ ਵਾਰਤਾ)-ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਕੇਰਮਾਡੇਕ ਟਾਪੂ ‘ਤੇ ਸੋਮਵਾਰ ਨੂੰ 7.3 ਤੀਬਰਤਾ ਦਾ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਹੇਠਾਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ।