
ਹੁਸਿ਼ਆਰਪੁਰ 14 ਜੁਲਾਈ (ਵਿਸ਼ਵ ਵਾਰਤਾ)- ਅਲਾਇੰਸ ਕਲੱਬ ਹੁਸਿ਼ਆਰਪੁਰ ਗ੍ਰੇਟਰ ਵੱਲੋਂ ਭਾਰਤ ਸਰਕਾਰ ਦੇ “ਲੋਕਲ ਉਤਪਾਦਿਤ ਵਸਤੂਆਂ ਦੀ ਆਵਾਜ਼ ਬਣੋ“ (ਬੀ ਵੋਕਲ ਅਬਾਊਟ ਲੋਕਲ) ਅਤੇ ਪੰਜਾਬ ਸਰਕਾਰ ਵਲੋਂ “ਮਿਸ਼ਨ ਫਤਿਹ“ (ਪੰਜਾਬ ਫਾਈਟਸ ਕੋਰੋਨਾ) ਨੂੰ ਮੁੱਖ ਰੱਖਦੇ ਹੋਏ ਨਾ ਘਾਟਾ, ਨਾ ਲਾਭ (ਲਾਗਤ ਤੇ ਸਮਾਨ) ਨੂੰ ਮੁੱਖ ਰੱਖਦੇ ਹੋਏ ਕੱਪੜੇ ਦੇ ਬਣੇ ਮਾਸਕ, ਸੈਨਾਟਾਈਜ਼ਰ ਅਤੇ ਇਮਾਰਤਾਂ ਨੂੰ ਕੀਟਾਣੂ ਰਹਿਤ ਕਰਨ ਲਈ ਸੈਨੇਟਾਈਜ਼ਰ ਸਪਰੇਅ ਕਰਨ ਦੇ ਮਿਸ਼ਨ ਨਾਲ ਐਲੀ:ਦੀਪਕ ਵਰਮਾ ਦੀ ਦੇਖਰੇਖ ਹੇਠ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਦੇ ਵੀ.ਡੀ.ਜੀ-1 ਐਲੀ ਸੁਮੇਸ਼ ਕੁਮਾਰ, ਵੀ.ਡੀ.ਜੀ-2 ਐਲੀ ਪੁਸ਼ਪਿੰਦਰ ਸ਼ਰਮਾ ਅਤੇ ਐਲੀ ਅਸ਼ੋਕ ਪੁਰੀ ਪੀ.ਡੀ.ਜੀ.ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
“ਬੀ ਵੋਕਲ ਅਬਾਊਟ ਲੋਕਲ“ ਨੂੰ ਪ੍ਰੋਤਸਾਹਿਤ ਕਰਨ ਲਈ ਅਲਾਇੰਸ ਕਲੱਬ ਦੇ ਸਮੁੱਚੇ ਮੈਂਬਰਾਂ ਵੱਲੋਂ ਵੱਖ-2 ਸਮੇਂ ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਐਲੀ ਵਿਕਰਮਪ੍ਰੀਤ ਸਿੰਘ ਅਤੇ ਐਲੀ ਪਵਨ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਸਾਨੂੰ ਲੋਕਲ ਉਤਪਾਦਨ ਕਰਨ ਵਾਲੇ ਲੋਕਾਂ ਦੀਆਂ ਵਸਤੂਆਂ ਦਾ ਇਸਤੇਮਾਲ ਅਤੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ। ਵਿਸ਼ਵ ਵਿਆਪੀ ਮੰਦੀ ਨੂੰ ਝੱਲਦੇ ਭਾਰਤ ਵਰਗੇ ਦੇਸ਼ ਵਿੱਚ ਲੋਕਲ ਅਤੇ ਛੋਟੇ ਉਦਯੋਗਾਂ ਵੱਲੋਂ ਤਿਆਰ ਕੀਤੇ ਜਾ ਰਹੇ ਸਮਾਨ ਨੂੰ ਇਸਤੇਮਾਲ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਅਲਾਇੰਸ ਕਲੱਬ ਦੇ ਇਸ ਨਾ “ਨਾ ਘਾਟਾ ਨਾ ਲਾਭ ਲਾਗਤ ਦੇ ਸਮਾਨ“ ਦੇ ਸਿਧਾਂਤ ਨੂੰ ਮੁੱਖ ਰੱਖਦੇ ਅਲਾਇੰਸ ਕਲੱਬ ਹੁਸਿ਼ਆਰਪੁਰ ਦੇ ਸਿ਼ਵ ਸ਼ਕਤੀ ਮਾਰਕੀਟ ਵਿੱਚ ਬਣੇ ਡਿਪੂ ਨੂੰ ਪ੍ਰਯੋਗ ਵਿੱਚ ਲਿਆਉਣਾ ਇੱਕ ਸਾਰਥਿਕ ਉੱਧਮ ਹੈ।
ਇਸ ਮੌਕੇ ਤੇ ਐਲੀ ਸੁਮੇਸ਼ ਕੁਮਾਰ ਨੇ ਅਲਾਇੰਸ ਕਲੱਬ ਗ੍ਰੇਟਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਾਨੂੰ ਇਸ ਦੇਸ਼ ਵਿਆਪੀ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪ੍ਰੈਕਟੀਕਲ ਤੌਰ ਤੇ ਸਮਾਜ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ।






















