
ਚੰਡੀਗੜ, 20 ਫਰਵਰੀ (ਵਿਸ਼ਵ ਵਾਰਤਾ) – ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਦੇ ਨਾਟਕ “ਖੁਸਰੇ” ਦੇ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਮੰਚਣ ਦੌਰਾਨ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਨੇ ਹਰ ਦ੍ਰਿਸ਼ ਤੋਂ ਬਾਦ ਅਤੇ ਕਈ ਵਾਰਤਾਲਾਪਾ ਦੌਰਾਨ ਕੀਤਾ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ।1991 ਵਿਚ ਹੌਂਦ ਵਿਚ ਆਈ ਨਾਟ-ਖੇਤਰ ਵਿਚ ਯਤਨਸ਼ੀਲ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋਏ ਨਾਟਕ “ਖੁਸਰੇ” ਇਕ ਅਜਿਹੇ ਪ੍ਰੀਵਾਰ ਦੀ ਗਾਥਾ ਹੈ ਜਿਸ ਵਿਚ ਇਕ ਖੁਸਰੇ ਦਾ ਜਨਮ ਹੁੰਦਾ ਹੈ।ਪਹਿਲਾਂ ਮਾਂ-ਪਿਓ ਕਿਨਾਂ ਮੁਸੀਬਤਾ ਦਾ ਸਾਹਮਣਾਂ ਕਰਦੇ ਹਨ।ਫੇਰ ਉਹ ਖੁਸਰਾ ਵੱਡਾ ਹੋ ਕੇ ਕਿਨਾਂ ਦੁਸ਼ਵਾਰੀਆਂ ਅਤੇ ਮੁਸੀਬਤਾ ਨਾਲ ਦੋ-ਚਾਰ ਹੁੰਦਾ ਹੈ।ਦਾ ਜ਼ਿਕਰ ਨਾਟਕ ਖੁਸਰੇ ਵਿਚ ਬਾਖੁਬੀ ਕੀਤਾ ਗਿਆ।

ਖੁਸਰਿਆਂ ਨੂੰ ਅਸੀਂ ਟਿੱਚਰਾˆ ਤਾˆ ਕਰਦੇ ਹਾਂ, ਵਿਅੰਗ ਤਾˆ ਕਰਦੇ ਹਾਂ ਪਰ ਉਨ੍ਹਾˆ ਦੇ ਦਿਲ ਦੀ ਪੀੜਾ ਤੇ ਦਰਦ ਨੂੰ ਸਮਝਣ ਦੀ ਲੋੜ ਮਹਿਸੂਸ ਨਹੀˆ ਕਰਦੇ। ਅਤੇ ਨਾ ਹੀ ਇਨਾਂ ਨੂੰ ਸਮਾਜ ਦਾ ਅੰਗ ਸਮਝਿਆ ਜਾˆਦਾ ਹੈ।ਅਸੀਂ ਖੁਸਰਾ ਸ਼ਬਦ ਸਭ ਤੋˆ ਗੰਦੀ ਗਾਲ ਸਮਝਦੇ ਹਾਂ।ਖੁਸਰਿਆਂ ਨੂੰ ਨਾ ਤਾਂ ਕੁਦਰਤ ਨੇ ਤੇ ਨਾ ਹੀ ਸਾਮਜ ਨੇ ਕਿਸੇ ਕਿਸੇ ਖਾਤੇ ਵਿਚ ਰੱਖਿਅ ਹੈ।ਉਹ ਨਾ ਕਿਸੇ ਦੀ ਮਾਂ ਹਨ, ਨਾ ਪਿਓ ਹਨ, ਨਾ ਭੈਣ, ਨਾ ਭਾਈ, ਨਾ ਪੁੱਤ ਨਾ ਧੀ।

ਨਾਟਕ ਵਿਚ ਮਨਪ੍ਰੀਤ ਸਿੰਘ ਮਨੀ, ਗੁਰਜੀਤ ਦਿਓਲ, ਰਿੰਕੂ, ਮਨੀ ਸਭਰਵਾਲ, ਮਮਤਾ, ਅਮਨ ਭੋਗਲ, ਕਾਕਾ, ਕੌਤਕੀ,ਜਸਦੀਪ ਜੱਸੂ,ਸਕੂਨ,ਸਤਨਾਮ ਦਾਓਂ,ਪ੍ਰਿਯਰਾਗ ਕੌਰ ਵੱਖ-ਵੱਖ ਕਿਰਦਾਰ ਨਿਭਾਏ।ਕਨੈਡਾ ਦੇ ਸਰੀ ਸ਼ਹਿਰ ਵਿਚ ਰਹਿੰਦੇ ਸ਼ਾਇਰ ਜਸਵਿੰਦਰ ਨਾਟਕ ਦੇ ਗੀਤ ਲਿਖੇ ਨੇ, ਹਰਿੰਦਰ ਹਰ ਦੀ ਗਾਇਕੀ,ਰਿੱਤੂਰਾਗ ਵੱਲੋਂ ਦਿੱਤੇ ਰੌਸ਼ਨੀ ਪ੍ਰਭਾਵਾ ਨੇ, ਵਿੱਕੀ ਮਾਰਤਿਆਂ ਵੱਲੋਂ ਕੀਤੇ ਮੇਕਅਪ ਅਤੇ ਮੰਚ ਸੱਜਾ ਨੇ ਨਾਟਕ ਦੇ ਪ੍ਰਭਾਵ ਨੂੰ ਤੀਖਾ ਕਰਨਵਿਚ ਆਪਣਾ ਯੋਗਦਾਨ ਪਾਇਆਂ।

ਨਾਟਕ ਦੀ ਪੇਸ਼ਕਾਰੀ ਤੋਂ ਬਾਦ ਨਾਟਕ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਦੇ ਧੰਨਜੈ ਚੌਹਾਨ (ਜੋ ਮੈਂਬਰ ਟਰਾਂਸਜੈਂਡਰ ਵੈਲਫੇਅਰ ਬੋਰਡ, ਚੰਡੀਗੜ੍ਹ ਅਤੇ ਪੰਜਾਬ ਯੂਨੀਵਿਰਸਟੀ ਦੀ ਪਹਿਲੀ ਟਰਾਂਸਜੈਂਡਰ ਵਿਦਿਆਰਥੀ) ਹਨ ਨੇ ਕਿਹਾ ਕਿ ਨਾਟਕ ਖੁਸਰੇ ਵਿਚ ਨਾਟਕਕਾਰ ਸੰਜੀਵਨ ਖੁਸਰਾ ਸਮਾਜ ਦੀ ਤ੍ਰਸਾਦੀ ਅਤੇ ਸੰਤਾਪ ਨੂੰ ਬਹੁਤ ਹੀ ਸੂਖਮਤਾ ਅਤੇ ਗੰਭੀਰਤਾ ਨਾਲ ਛੋਹਿਆ ਹੈ।ਉਨਾਂ ਅੱਗੇ ਕਿਹਾ ਬੇਸ਼ਕ ਖੁਸਰਿਆਂ ਨੂੰ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਮਿਲਣ ਲੱਗ ਗਏ ਹਨ ਪਰ ਦਿਲਾਂ ਵਿਚ ਦਾਖਲੇ ਮਿਲਣੇ ਹਾਲੇ ਬਾਕੀ ਹਨ।ਸਾਨੂੰ ਸਮਾਜ ਦੇ ਨਾਲ ਨਾਲ ਆਪਣੇ ਖੁਸਰਾ ਭਾਈਚਾਰੇ ਨਾਲ ਵੀ ਲੜਣਾਂ ਪੈ ਰਿਹਾ ਹੈ।ਸਿਖਿਆ ਸ਼ਾਸ਼ਤਰੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਨਾਟਕ ਦੀ ਪੇਸ਼ਾਕਰੀ ਤੋਂ ਬਾਦ ਭੁਾਵਕ ਹੁੰਦੇ ਕਿਹਾ ਕਿ ਸਰਘੀ ਕਲਾ ਕੇਂਦਰ ਪਿਛਲੇ ਸਤਾਈ ਸਾਲਾਂ ਤੋਂ ਨਾਟਕਾਂ ਰਾਹੀਂ ਸਮਾਜ ਦੇ ਭੱਖਵੇਂ ਮਸਲੇ ਬਹੁਤ ਹੀ ਪ੍ਰਭਾਵਸ਼ਾਂਲੀ ਤਰੀਕੇ ਨਾਲ ਉਭਾਰਦਾ ਆ ਰਿਹਾ ਹੈ।ਨਾਟਕ ਖੁਸਰੇ ਵਿਚ ਸਮਾਜ ਦੇ ਅਣਗੋਲੇ ਵਰਗ ਖੁਸਰਿਆਂ ਦੇ ਮਸਲੇ ਬਹੁਤ ਹੀ ਸ਼ਿੱਦਤ ਨਾਲ ਉਭਾਰੇ ਹਨ। ਉਨਾਂ ਸਰਘੀ ਕਲਾ ਕੇਂਦਰ ਦੀ ਵਿੱਤੀ ਮਦਦ ਵੀ ਕੀਤੀ।





















