ਚੰਡੀਗੜ, 17 ਫਰਵਰੀ (ਵਿਸ਼ਵ ਵਾਰਤਾ) – ਸਾਮਜ ਵੱਲੋਂ ਅਣਗੌਲੇ ਅਤੇ ਦੁਰਕਾਰੇ ਵਰਗ ਖੁਸਿਰਆਂ ਦੇ ਸੰਤਾਪ, ਤਰਾਸਦੀ ਅਤੇ ਦੁਰਗਤੀ ਦੀ ਬਾਤ ਪਾਉਂਦੇ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਿਤ ਨਾਟਕ “ਖੁਸਰੇ” ਦੀ ਤਿਆਰੀ ਇਨੀ ਦਿਨੀ ਜ਼ੋਰਾ ਨਾਲ ਚੱਲ ਰਹੀ ਹੈ। ਨਾਟਕ ਦਾ ਮੰਚਣ 19 ਫਰਵਰੀ, ਸੋਮਵਾਰ ਨੂੰ ਸ਼ਾਮ 6.30 ਵਜੇ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਿਹਾ ਹੈ।ਪੇਸ਼ਕਾਰੀ ਦੌਰਾਨ ਮੁੱਖ-ਮਹਿਮਾਨ ਵਜੋਂ ਸ੍ਰੀ ਨਵਜੋਤ ਸਿੰਘ ਸਿੱਧੂ, ਮੰਤਰੀ ਸਭਿਆਚਾਰਕ ਮਾਮਲੇ,ਪੰਜਾਬ ਅਤੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਹੋਣਗੇ।ਪ੍ਰਧਾਨਗੀ ਪਦਮਸ੍ਰੀ ਸੁਰਜੀਤ ਪਾਤਰ, ਚੈਅਰਮੈਨ, ਪੰਜਾਬ ਕਲਾ ਪ੍ਰੀਸ਼ਦ ਤੇ ਧੰਨਜੈ ਚੌਹਾਨ, ਮੈਂਬਰ ਟਰਾਂਸਜੈਂਡਰ ਵੈਲਫੇਅਰ ਬੋਰਡ, ਚੰਡੀਗੜ੍ਹ ਅਤੇ ਪੰਜਾਬ ਯੂਨੀਵਿਰਸਟੀ ਦੀ ਪਹਿਲੀ ਟਰਾਂਸਜੈਂਡਰ ਵਿਦਿਆਰਥੀ ਕਰਨਗੇ।ਮੰਚਣ ਦਾ ਅਗ਼ਾਜ਼ ਸਿਖਿਆ ਸ਼ਾਸ਼ਤਰੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69, ਮੁਹਾਲੀ ਕਰਨਗੇ। ਖੁਸਰਾ ਭਾਈਚਾਰੇ ਦੇ ਅਦਾਕਾਰੀ ਦਾ ਸ਼ੌਕ ਰੱਖਣ ਵਾਲਿਆਂ ਤੋਂ ਵੀ ਨਾਟਕ “ਖੁਸਰੇ” ਵਿਚ ਅਦਾਕਾਰੀ ਕਰਵਾਉਯਣ ਦੇ ਯਤਨ ਕੀਤੇ ਜਾ ਰਹੇ ਹਨ।
ਸੰਜੀਵਨ ਨੇ ਨਾਟਕ ਬਾਰੇ ਗੱਲ ਕਰਦੇ ਕਿਹਾ ਕਿ ਬੇਸ਼ਕ ਪਹਿਲਾਂ ਨਾਲੋਂ ਖੁਸਰਾ ਬਰਾਦਰੀ ਦੀ ਹਾਲਤ ਵਿਚ ਥੌੜਾ ਬਹੁਤ ਸੁਧਾਰ ਹੋਇਆ ਹੈ।ਪਰ ਹਾਲੇ ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ।ਖੁਸਰਾ ਸਮਾਜ ਨੂੰ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਵਿਚ ਵੀ ਦਾਖਲੇ ਚਾਹੀਦੇ ਹਨ।ਬਹੁਤ ਘੱਟ ਲੋਕ ਖੁਸਰਿਆਂ ਬਾਰੇ ਗੰਭੀਰਤਾ ਨਾਲ ਸੋਚਦੇ ਹਨ।ਜ਼ਿਕਰਯੋਗ ਹੈ ਕਿ 1991 ਵਿਚ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਪਿਛਲੇ ਸਤਾਈ ਸਾਲਾਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਆਪਣੇ ਵਿੱਤ ਅਤੇ ਸਮੱਰਥਾ ਮੁਤਬਿਕ ਰੰਗਮੰਚ ਦੇ ਖੇਤਰ ਵਿਚ ਯਤਨਸ਼ੀਲ ਹੈ। ਹੁਣ ਤੱਕ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਵੀਹ ਤੋਂ ਵੱਧ ਨਾਟਕਾਂ ਦਾ ਮੰਚਣ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਅਤੇ ਕੇਨੈਡਾ ਵਿਚ ਕਰ ਚੁੱਕਾ ਹੈ।ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੈਨਕੁਵਰ (ਕੈਨੇਡਾ) ਦੀ ਨਾਟ-ਮੰਡਲੀ ਦੇ ਨਾਟਕ ਰਿਸ਼ਤੇ ਦੇ ਮੰਚਣਾਂ ਦਾ ਆਯੋਜਨ ਵੀ ਕਰਵਾਇਆ।
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਚੰਡੀਗੜ੍ਹ,...