ਲੇਖਕ-ਨਿਰਦੇਸ਼ਿਕ ਸੰਜੀਵਨ ਸਿੰਘ
ਚੰਡੀਗੜ, 19 ਫਰਵਰੀ (ਵਿਸ਼ਵ ਵਾਰਤਾ) – ਸਾਮਜ ਵੱਲੋਂ ਅਣਗੌਲੇ ਅਤੇ ਦੁਰਕਾਰੇ ਵਰਗ ਖੁਸਿਰਆਂ ਦੇ ਸੰਤਾਪ, ਤਰਾਸਦੀ ਅਤੇ ਦੁਰਗਤੀ ਦੀ ਬਾਤ ਪਾਉਂਦੇ ਸੰਜੀਵਨ ਸਿੰਘ ਦੇ ਲਿਖੇ ਅਤੇ ਨਿਰਦੇਸ਼ਿਤ ਨਾਟਕ “ਖੁਸਰੇ” ਦਾ ਮੰਚਣ ਅੱਜ ਸ਼ਾਮ 6.30 ਵਜੇ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਿਹਾ ਹੈ। ਪੇਸ਼ਕਾਰੀ ਦੌਰਾਨ ਮੁੱਖ-ਮਹਿਮਾਨ ਵਜੋਂ ਸ੍ਰੀ ਨਵਜੋਤ ਸਿੰਘ ਸਿੱਧੂ, ਮੰਤਰੀ ਸਭਿਆਚਾਰਕ ਮਾਮਲੇ,ਪੰਜਾਬ ਅਤੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਹੋਣਗੇ।
ਪ੍ਰਧਾਨਗੀ ਪਦਮਸ੍ਰੀ ਸੁਰਜੀਤ ਪਾਤਰ, ਚੈਅਰਮੈਨ, ਪੰਜਾਬ ਕਲਾ ਪ੍ਰੀਸ਼ਦ ਤੇ ਧੰਨਜੈ ਚੌਹਾਨ, ਮੈਂਬਰ ਟਰਾਂਸਜੈਂਡਰ ਵੈਲਫੇਅਰ ਬੋਰਡ, ਚੰਡੀਗੜ੍ਹ ਅਤੇ ਪੰਜਾਬ ਯੂਨੀਵਿਰਸਟੀ ਦੀ ਪਹਿਲੀ ਟਰਾਂਸਜੈਂਡਰ ਵਿਦਿਆਰਥੀ ਕਰਨਗੇ।ਮੰਚਣ ਦਾ ਅਗ਼ਾਜ਼ ਸਿਖਿਆ ਸ਼ਾਸ਼ਤਰੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ, ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69, ਮੁਹਾਲੀ ਕਰਨਗੇ। ਖੁਸਰਾ ਭਾਈਚਾਰੇ ਦੇ ਅਦਾਕਾਰੀ ਦਾ ਸ਼ੌਕ ਰੱਖਣ ਵਾਲਿਆਂ ਤੋਂ ਵੀ ਨਾਟਕ “ਖੁਸਰੇ” ਵਿਚ ਅਦਾਕਾਰੀ ਕਰਵਾਉਯਣ ਦੇ ਯਤਨ ਕੀਤੇ ਜਾ ਰਹੇ ਹਨ।