ਨਹੀਂ ਰਹੇ 1971 ਦੀ ਜੰਗ ਦੌਰਾਨ ਲੌਂਗੇਵਾਲਾ ਲੜਾਈ ਦੇ ਹੀਰੋ ਭੈਰੋਂ ਸਿੰਘ
ਚੰਡੀਗੜ੍ਹ, 19ਦਸੰਬਰ(ਵਿਸ਼ਵ ਵਾਰਤਾ) 1971 ਦੀ ਭਾਰਤ-ਪਾਕਿ ਜੰਗ ਦੇ ਹੀਰੋ ਭੈਰੋਂ ਸਿੰਘ ਸ਼ੇਖਾਵਤ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। 81 ਸਾਲਾ ਭੈਰੋਂ ਸਿੰਘ 14 ਦਸੰਬਰ ਤੋਂ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਇਲਾਜ ਦੌਰਾਨ ਸੋਮਵਾਰ ਦੁਪਹਿਰ ਕਰੀਬ 1 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਉਹੀ ਭੈਰੋਂ ਸਿੰਘ ਹਨ, ਜਿਹਨਾਂ ਦਾ ਕਿਰਦਾਰ ਸੁਨੀਲ ਸ਼ੈੱਟੀ ਨੇ ਫਿਲਮ ਬਾਰਡਰ ਵਿੱਚ ਨਿਭਾਇਆ ਸੀ।
DG BSF & all ranks condole the passing of Naik (Retd) Bhairon Singh, Sena Medal, the hero of #Longewala battle during 1971 War. BSF salutes his intrepid bravery, courage & dedication towards his duty.
Prahari parivar stands by his family in these trying times.#JaiHind pic.twitter.com/nzlqNJUi9K— BSF (@BSF_India) December 19, 2022
ਭੈਰੋਂ ਸਿੰਘ ਮੂਲ ਰੂਪ ਵਿੱਚ ਜੋਧਪੁਰ ਜ਼ਿਲ੍ਹੇ ਦੀ ਸ਼ੇਰਗੜ੍ਹ ਤਹਿਸੀਲ ਦੇ ਪਿੰਡ ਸੋਲੰਕਿਆਤਲਾ ਦਾ ਵਸਨੀਕ ਸਨ। ਉਹਨਾਂ ਦੇ ਪੁੱਤਰ ਸਵਾਈ ਸਿੰਘ ਨੇ ਦੱਸਿਆ ਕਿ ਬ੍ਰੇਨ ਸਟ੍ਰੋਕ ਕਾਰਨ ਉਹ ਸਾਹ ਲੈਣ ਤੋਂ ਅਸਮਰੱਥ ਸੀ। ਉਨ੍ਹਾਂ ਨੂੰ ਏਮਜ਼ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰ ਸੋਮਵਾਰ ਦੁਪਹਿਰ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇੱਥੇ ਭੈਰੋਂ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਬੀਐਸਐਫ ਦੇ ਡੀਆਈਜੀ ਸੰਜੇ ਯਾਦਵ ਵੀ ਏਮਜ਼ ਪੁੱਜੇ। ਇੱਥੋਂ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਮੰਡੌਰ ਸਥਿਤ ਬੀਐੱਸਐੱਫ ਹੈੱਡ ਕੁਆਰਟਰ ਲਿਜਾਇਆ ਗਿਆ। ਇੱਥੋਂ ਮੰਗਲਵਾਰ ਸਵੇਰੇ ਲਾਸ਼ ਨੂੰ ਪਿੰਡ ਲਿਆਂਦਾ ਜਾਵੇਗਾ, ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ।