ਨਹਿਰੂ ਯੂਵਾ ਕੇਂਦਰ ਵਿਖੇ ਸੰਸਦ ਦੇ ਸਮਾਗਮ ’ਚ ਸਪੀਕਰਾਂ ਦੀ ਚੋਣ ਲਈ ਭਾਸ਼ਣ ਮੁਕਾਬਲਾ 7 ਜਨਵਰੀ ਨੂੰ
ਕਪੂਰਥਲਾ,4 ਜਨਵਰੀ(ਵਿਸ਼ਵ ਵਾਰਤਾ)- ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੂਵਾ ਕੇਂਦਰ ਕਪੂਰਥਲਾ ਗਗਨਦੀਪ ਕੌਰ ਨੇ ਦੱਸਿਆ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਅੰਮ੍ਰਿਤ ਕਾਲ ਦੇ ਯੁੱਗ ਵਿੱਚ ਜੀਵਨ ਅਤੇ ਵਿਰਾਸਤ ਦੇ ਵਿਸ਼ੇ ਤੇ ਸੰਸਦ ਦੇ ਸਮਾਗਮ ਲਈ ਸਪੀਕਰਾਂ ਦੀ ਚੋਣ ਸਬੰਧੀ ਭਾਸ਼ਣ ਮੁਕਾਬਲਾ 7 ਜਨਵਰੀ ਨੂੰ ਨਹਿਰੂ ਯੂਵਾ ਕੇਂਦਰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਸਮਰਪਿਤ ਸੰਸਦ ਦੇ ਸਮਾਗਮ ਲਈ ਸਪੀਕਰਾਂ ਦੀ ਚੋਣ ਸਬੰਧੀ ਕਰਵਾਏ ਜਾਣ ਵਾਲੇ ਭਾਸ਼ਣ ਮੁਕਾਬਲੇ ਦੇ ਦਾਖਲੇ ਲਈ ਉਮੀਦਵਾਰ ਕਪੂਰਥਲਾ ਜ਼ਿਲ੍ਹੇ ਦਾ ਵਸਨੀਕ, ਯੂਥ ਕਲੱਬਾਂ ਦਾ ਮੈਂਬਰ ਅਤੇ ਹੋਰ ਨੌਜਵਾਨ ਵਾਲੰਟੀਅਰਾਂ ਵਿਚੋਂ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਉਮਰ 15 ਸਾਲ ਤੋਂ ਘੱਟ ਅਤੇ 29 ਸਾਲ ਤੋਂ ਵੱਧ ਨਹੀ ਹੋਣੀ ਚਾਹੀਦੀ। ਉਮੀਦਵਾਰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿਚ ਵੱਧ ਤੋਂ ਵੱਧ 3 ਮਿੰਟ ਤੱਕ ਭਾਸ਼ਣ ਦੇਣ ਦੇ ਸਮਰੱਥ ਹੋਵੇ।
ਗਗਨਦੀਪ ਨੇ ਕਿਹਾ ਕਿ ਹਰੇਕ ਰਾਜ ਵਿੱਚੋਂ ਚੁਣੇ ਗਏ ਬੁਲਾਰਿਆਂ ਨੂੰ ਸੈਂਟਰਲ ਹਾਲ ਵਿੱਚ ਬੋਲਣ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੇਰਵੇ 06 ਜਨਵਰੀ ਤੱਕ [email protected] ‘ਤੇ ਭੇਜ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ 9464795008 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।