ਨਹਿਰੂ ਯੁਵਾ ਕੇਂਦਰ ਮਾਨਸਾ ਚਲਾਏਗਾ ਪਾਣੀਆਂ ਦੀ ਸਾਂਭ ਸੰਭਾਲ ਬਾਰੇ ਵਿਸ਼ੇਸ ਮੁਹਿੰਮ

ਮਾਨਸਾ 2 ਜਨਵਰੀ ( ਵਿਸ਼ਵ ਵਾਰਤਾ )-ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਪਾਣੀ ਦੀ ਬੱਚਤ ਕਰਨ ਅਤੇ ਮੀਂਹ ਦੇ ਪਾਣੀ ਦੀ ਸਚੁੱਜੀ ਵਰਤੋਂ ਕਰਨ ਹਿੱਤ ਯੂਥ ਕਲੱਬਾਂ ਰਾਂਹੀ ਵਿਸ਼ੇਸ ਮੁਹਿੰਮ ਚਲਾਈ ਜਾਵੇਗੀ ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਸ਼੍ਰੀ ਸਰਬਜੀਤ ਸਿੰਘ ਨੇ ਸਮੂਹ ਵਲੰਟੀਅਰਜ ਨੂੰ ਪਾਣੀ ਦੀ ਬੱਚਤ ਅਤੇ ਪਾਣੀ ਦਾ ਸਦ-ਉਪਯੋਗ ਕਰਨ ਹਿੱਤ ਸੁੰਹ ਚੁਕਾਦਿਆਂ ਕੀਤਾ।ਇਸ ਬਾਰੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇ ਜਲ ਸ਼ਕਤੀ ਵਿਭਾਗ ਵੱਲੋ ਪਾਣੀਆਂ ਦੀ ਸਾਂਭ ਸੰਭਾਲ ਅਤੇ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੇ ਇਸਤੇਮਾਲ ਕਰਨ ਲਈ ਯੂਥ ਕਲੱਬਾਂ ਰਾਂਹੀ ਵਿਸ਼ੇਸ ਮੁਹਿੰਮ ਸੁਰੂ ਕੀਤੀ ਜਾ ਰਹੀ ਹੈ।ਜਿਸ ਲਈ ਮਾਨਸਾ ਜਿਲ੍ਹੇ ਦੇ 50 ਪਿੰਡਾਂ ਦੀ ਚੱਣ ਕੀਤੀ ਜਾਵੇਗੀ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਸ਼੍ਰੀੌ ਸੰਦੀਪ ਸਿੰਘ ਘੰਡ ਨੇ ਦiੱਸਆ ਕਿ ਯੂਥ ਕਲੱਬਾਂ ਵੱਲੋ ਚਲ ਰਹੀ ਸਵੱਛਤਾ ਅਤੇ ਵਾਤਾਵਰਣ ਨੂੰ ਹਰਿਆ ਰੱਖਣ ਦੇ ਨਾਲ ਨਾਲ ਹੁੱਣ ਪਾਣੀਆਂ ਦੀ ਸਾਂਭ ਸੰਭਾਲ ਬਾਰੇ ਵੀ ਜਾਗੁਰਕ ਕੀਤਾ ਜਾਵੇਗਾ।ਇਸ ਸਬੰਧੀ ਕਲੱਬਾਂ ਵੱਲੋ ਪਿੰਡਾਂ ਵਿੱਚ ਮੀਹ ਦੇ ਪਾਣੀ ਨੂੰ ਇੱਕਠਾ ਕਰਕੇ ਧਰਤੀ ਵਿੱਚ ਵਾਪਸ ਭੇਜਿਆਂਾ ਜਾਵੇਗਾ ਜਿਸ ਨਾਲ ਧਰਤੀ ਦਾ ਪਾਣੀ ਦਾ ਸਤਰ ਉੱਚਾ ਹੋਵੇਗਾ।ਸ਼੍ਰੀ ਘੰਡ ਨੇ ਕਿਹਾ ਕਿ ਪਿਛਲੇ ਸਾਲ ਦੇ ਸਵੱਛਤਾ ਅਵਾਰਡ ਦੀ ਰਾਸ਼ੀ ਵੀ ਪ੍ਰਾਪਤ ਹੋ ਚੁੱਕੀ ਹੈ ਜਿਸ ਵਿੱਚ ਸ਼੍ਰੀ ਸੁਖਚੈਨ ਸਿੰਘ ਰੰਘਿੜਆਲ ਦੀ ਟੀਮ ਨੇ ਪਹਿਲਾ,ਬਲਜੀਤ ਸਿੰਘ ਬੋੜਾਵਾਲ ਦੀ ਟੀਮ ਨੇ ਦੂਸਰਾ ਅਤੇ ਪਰਵਿੰਦਰ ਸਿੰਘ ਬੁਰਜ ਢਿਲਵਾਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ ਜਿੰਨਾਂ ਨੂੰ ਕਰਮਵਾਰ ਤੀਹ ਹਜਾਰ,ਵੀਹ ਹਜਾਰ ਅਤੇ ਦਸ ਹਜਾਰ ਦੀ ਨਗਦ ਰਾਸ਼ੀ ਤੋ ਇਲਾਵਾ ਸਨਮਾਨ ਪੱਤਰ ਅਤੇ ਟਰਾਫੀ ਨਾਲ ਜਿਲ੍ਹੇ ਦੇ ਡਿਪਟੀ ਕਮਿਸਨਰ ਸ਼੍ਰੀ ਮਹਿੰਦਰਪਾਲ ਜੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਸੇ ਤਰਾਂ ਅਗਲੇ ਸਾਲ ਪਾਣੀਆਂ ਦੀ ਸਾਂਭ ਸੰਭਾਲ ਵਾਲੀਆਂ ਕਲੱਬਾਂ ਵੀ ਸਨਮਾਨਿਤ ਕੀਤੀਆਂ ਜਾਣਗੀਆਂ।
ਇਸ ਮੋਕੇ ਹੋਰਨਾਂ ਤੋ ਇਲਾਵਾ ਮਨੋਜ ਕੁਮਾਰ ਛਾਪਿਆਂਵਾਲੀ,ਸੁਖਵਿੰਦਰ ਸਿੰਘ ਚਕੇਰੀਆਂ,ਗੁਰਵਿੰਦਰ ਸਿੰਘ ਮਾਨਸਾ,ਰਮਨਦੀਪ ਕੌਰ ਬੁਢਲਾਡਾ,ਮਨਦੀਪ ਕੌਰ ਝੁਨੀਰ,ਲਵਪ੍ਰੀਤ ਬੁਰਜ ਢਿਲਵਾਂ ਨੇ ਵੀ ਸੰਬੋਧਨ ਕੀਤਾ।






















