ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਹੈਂਡਬਾਲ ਖੇਡਾਂ ਦੇ ਮੈਚ 3 ਮਈ 2024 ਨੂੰ ਸੀਨੀਅਰ ਸਕੂਲ ਅਬੋਹਰ ਵਿਖੇ
ਫਾਜ਼ਿਲਕਾ, 2 ਮਈ (ਵਿਸ਼ਵ ਵਾਰਤਾ):- ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਨ.ਕਾਰਡ ਤਹਿਤ ਜਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂ ਦੁੱਗਲ ਦੁਆਰਾ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਜਿਲ੍ਹਾ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਖੇਡਾਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ 3 ਮਈ 2024 ਨੂੰ ਸ਼ਾਮ 4 ਵਜੇ ਸਰਕਾਰੀ ਸੀਨੀਅਰ ਸਕੂਲ ਅਬੋਹਰ (ਲੜਕੇ) ਵਿਖੇ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 17 ਤੇ ਅੰਡਰ 19 ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਣਗੇ। ਵਧੇਰੇ ਜਾਣਕਾਰੀ ਲਈ ਖੇਡ ਵਿਭਾਗ ਦੇ ਹੈਂਡਬਾਲ ਕੋਚ ਸ਼੍ਰੀ ਗੁਰਫਤਿਹ ਸਿੰਘ ਮੋਬਾਇਲ ਨੰ: 99885-16387 ਸਪੰਰਕ ਕੀਤਾ ਜਾ ਸਕਦਾ ਹੈ।